ਗੁਰਨਾਮ ਚਢੂਨੀ ਦਾ ਬਿਆਨ, 'ਨਾ ਕੋਈ ਪਾਰਟੀ ਬਣਾਈ, ਨਾ ਕਿਸੇ ਪਾਰਟੀ 'ਚ ਸ਼ਾਮਿਲ ਹੋਇਆਂ'

Thursday, Aug 12, 2021 - 02:28 PM (IST)

ਗੁਰਨਾਮ ਚਢੂਨੀ ਦਾ ਬਿਆਨ, 'ਨਾ ਕੋਈ ਪਾਰਟੀ ਬਣਾਈ, ਨਾ ਕਿਸੇ ਪਾਰਟੀ 'ਚ ਸ਼ਾਮਿਲ ਹੋਇਆਂ'

ਕਰਨਾਲ- ਸੰਯੁਕਤ ਕਿਸਾਨ ਮੋਰਚਾ ਤੋਂ ਮੁਅੱਤਲ ਅਤੇ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਖ਼ੁਦ ਨੂੰ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਹੋਣ ਅਤੇ ਸਿਆਸੀ ਪਾਰਟੀ ਬਣਾਉਣ ਦੀ ਚਰਚਾ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ। ਉਹ ਕਰਨਾਲ ਚ ਡੇਰਾ ਕਾਰ ਸੇਵਾ 'ਚ ਸੰਗਠਨ ਦੇ ਮੁੱਖ ਅਹੁਦਾ ਅਧਿਕਾਰੀਆਂ ਨਾਲ 15 ਅਗਸਤ ਨੂੰ ਤਿਰੰਗਾ ਯਾਤਰਾ ਕੱਢਣ ਦੇ ਮੁੱਦੇ 'ਤੇ ਚਰਚਾ ਨੂੰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ 'ਚ ਪ੍ਰੋਗਰਾਮ 'ਚ ਸੱਦੇ 'ਤੇ ਜ਼ਰੂਰ ਗਏ ਸਨ ਪਰ ਉਨ੍ਹਾਂ ਨੂੰ ਉੱਥੇ ਹੋਣ ਵਾਲੀ ਬਿਆਨਬਾਜ਼ੀ ਅਤੇ ਪਾਰਟੀ ਬਣਾਏ ਜਾਣ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ।

 

ਇਹ ਵੀ ਪੜ੍ਹੋ : ਗੁਰਨਾਮ ਸਿੰਘ ਚਢੂਨੀ ਹੋਏ ਸੰਯੁਕਤ ਕਿਸਾਨ ਮੋਰਚੇ ਤੋਂ ਅਲੱਗ, ਮੀਟਿੰਗਾਂ ਦਾ ਕੀਤਾ ਬਾਈਕਾਟ

ਦੱਸਣਯੋਗ ਹੈ ਕਿ ਪੰਜਾਬ 'ਚ ਉਦਯੋਗਪਤੀਆਂ ਦੀ ਇਕਾਈ ਨੇ ਸਿਆਸੀ ਪਾਰਟੀ ਦਾ ਗਠਨ ਕਰ ਕੇ ਗੁਰਨਾਮ ਸਿੰਘ ਚਢੂਨੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਸੀ। ਪਿਛਲੇ ਮਹੀਨੇ ਚਢੂਨੀ ਨੇ 'ਮਿਸ਼ਨ ਪੰਜਾਬ' ਦੀ ਗੱਲ ਕਰਦੇ ਹੋਏ ਕਿਹਾ ਸੀ ਕਿ ਪੰਜਾਬ 'ਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਵਾਲੇ ਸੰਗਠਨਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ, ਕਿਉਂਕਿ ਇਸ ਤੋਂ 'ਇਕ ਮਾਡਲ ਪੇਸ਼ ਹੋਵੇਗਾ ਕਿ ਤੰਤਰ ਨੂੰ ਕਿਵੇਂ ਬਦਲਿਆ ਜਾਂਦਾ ਹੈ।''

ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News