ਰਾਮ ਰਹੀਮ ਦੀ ਵਧਾਈ ਗਈ ਸੁਰੱਖਿਆ, ਬਾਗਪਤ ਆਸ਼ਰਮ ਦੇ ਬਾਹਰ ਭਾਰੀ ਪੁਲਸ ਫ਼ੋਰਸ ਤਾਇਨਾਤ

Monday, Nov 14, 2022 - 10:37 AM (IST)

ਬਾਗਪਤ (ਵਾਰਤਾ)- ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਉੱਤਰ ਪ੍ਰਦੇਸ਼ ਪੁਲਸ ਵਲੋਂ ਗੁਰਮੀਤ ਰਾਮ ਰਹੀਮ ਦੇ ਬਿਨੌਲੀ ਥਾਣਾ ਖੇਤਰ ਦੇ ਬਾਗਪਤ ਆਸ਼ਰਮ ਦੇ ਬਾਹਰ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਸਥਿਤ ਡੇਰਾ ਸੱਚਾ ਸੌਦਾ ਦੇ ਬਰਨਾਵਾ ਆਸ਼ਰਮ ਦੀ ਸੁਰੱਖਿਆ ਨੂੰ ਡੇਰਾ ਮੁਖੀ ਰਾਮ ਰਹੀਮ ਦੇ ਆਸ਼ਰਮ 'ਚ ਰਹਿਣ ਦੇ ਮੱਦੇਨਜ਼ਰ ਵਧਾ ਦਿੱਤਾ ਗਿਆ ਹੈ। ਬਰਨਾਵਾ ਡੇਰਾ ਸੱਚਾ ਸੌਦਾ ਆਸ਼ਰਮ ਦਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ 'ਚ ਜਬਰ ਜ਼ਿਨਾਹ ਅਤੇ ਕਤਲ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਉਸ ਨੂੰ 40 ਦਿਨ ਦੀ ਪੈਰੋਲ ਮਿਲੀ ਹੈ ਅਤੇ ਇਸ ਦੌਰਾਨ ਉਹ ਬਰਨਾਵਾ ਦੇ ਆਸ਼ਰਮ 'ਚ ਰਹੇਗਾ। ਆਸ਼ਰਮ 'ਚ ਰੁਕਣ ਨੂੰ ਧਿਆਨ 'ਚ ਰੱਖਦੇ ਹੋਏ ਉੱਤਰ ਪ੍ਰਦੇਸ਼ ਪੁਲਸ ਨੇ ਰਾਮ ਰਹੀਮ ਦੀ ਸੁਰੱਖਿਆ ਵਧਾ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ! ਕਈ ਮੁਸ਼ਕਲਾਂ ਦਾ ਸਾਹਮਣਾ ਕਰ ਮਹਾਰਾਸ਼ਟਰ ਦਾ ਇਹ ਮੁੰਡਾ ਅਮਰੀਕਾ 'ਚ ਬਣਿਆ ਵਿਗਿਆਨੀ

ਆਸ਼ਰਮ ਦੇ ਬਾਹਰ ਪੁਲਸ ਫ਼ੋਰਸ ਦੀ ਤਾਇਨਾਤੀ ਬਾਰੇ ਬੋਲਦੇ ਹੋਏ ਕੈਂਪ ਦੇ ਇਕ ਨੌਕਰ ਨੇ ਦੱਸਿਆ,''ਸ਼ੱਕੀ ਵਿਅਕਤੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਆਸ਼ਰਮ ਦੇ ਨੇੜੇ-ਤੇੜੇ ਭੀੜ ਵੀ ਇਕੱਠੀ ਹੋਣ ਦੀ ਮਨਜ਼ੂਰੀ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਪੁਲਸ ਦੀ ਪਹਿਲ ਹੈ।'' ਇਕ ਮਹਿਲਾ ਪੈਰੋਕਾਰ ਨੇ ਡੇਰਾ ਸੱਚਾ ਬਰਵਾਨਾ ਆਸ਼ਰਮ 'ਚ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਵਾਦਾਰ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਰੋਜ਼ਾਨਾ ਆਉਣ ਵਾਲੇ ਲੋਕਾਂ, ਨਾਲ ਹੀ ਸੇਵਾਦਾਰਾਂ ਦੀ ਆਈ.ਡੀ. ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੇਵਾਦਾਰਾਂ ਨੂੰ ਸ਼ਿਫਟ ਅਨੁਸਾਰ ਬਦਲਿਆ ਜਾ ਰਿਹਾ ਹੈ ਅਤੇ 3 ਘੰਟੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੀ ਸ਼ਿਫਟ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਪੂਰੇ ਸਰੀਰ ਦੇ ਸਕੈਨ ਲਈ ਡਿਟੈਕਟਰ ਵੀ ਲਗਾਏ ਗਏ ਹਨ ਅਤੇ ਆਸ਼ਰਮ ਦੇ ਅੰਦਰ ਮੋਬਾਇਲ ਫ਼ੋਨ ਦੀ ਮਨਜ਼ੂਰੀ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News