ਜੇਲ ''ਚ ਬੰਦ ਹਨੀਪ੍ਰੀਤ ਨੂੰ ਆਈ ਰਾਮ ਰਹੀਮ ਦੀ ਯਾਦ!
Wednesday, Nov 14, 2018 - 12:11 PM (IST)
ਚੰਡੀਗੜ੍ਹ/ਰੋਹਤਕ— 2 ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ ਵਿਚ ਜੇਲ 'ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਉਸ ਕੋਲ ਜਾਣਾ ਚਾਹੁੰਦੀ ਹੈ। ਇੱਥੇ ਦੱਸ ਦੇਈਏ ਕਿ ਗੁਰਮੀਤ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਹਨੀਪ੍ਰੀਤ ਨੇ ਅੰਬਾਲਾ ਸੈਂਟਰਲ ਜੇਲ ਤੋਂ ਸ਼ਿਫਟ ਕਰਨ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਸਬੰਧ ਵਿਚ ਹਰਿਆਣਾ ਦੇ ਜੇਲ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਹਨੀਪ੍ਰੀਤ ਕਿਸ ਜੇਲ ਵਿਚ ਸ਼ਿਫਟ ਹੋਣਾ ਚਾਹੁੰਦੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਨੀਪ੍ਰੀਤ ਨੇ ਅਰਜ਼ੀ 'ਚ ਰੋਹਤਕ ਦੀ ਸੁਨਾਰੀਆ ਜੇਲ 'ਚ ਜਾਣ ਦੀ ਬੇਨਤੀ ਕੀਤੀ ਹੈ, ਜਿੱਥੇ ਗੁਰਮੀਤ ਨੂੰ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਮੀਤ ਨੇ ਵੀ ਹਨੀਪ੍ਰੀਤ ਨੂੰ ਸੁਨਾਰੀਆ ਜੇਲ ਵਿਚ ਲਿਆਉਣ ਦੀ ਮੰਗ ਕੀਤੀ ਸੀ ਪਰ ਉਸ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਸੀ। ਜੇਲ ਮੰਤਰੀ ਮੁਤਾਬਕ ਹਨੀਪ੍ਰੀਤ ਦੀ ਅਰਜ਼ੀ ਦੀ ਜਾਂਚ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।