ਡੇਰਾ ਮੁਖੀ ਦਾ 12 ਮਹੀਨਿਆਂ 'ਚ ਘਟਿਆ 13 ਕਿਲੋ ਭਾਰ, ਅੱਧੀ ਦਾੜ੍ਹੀ ਹੋਈ ਚਿੱਟੀ

Saturday, Aug 25, 2018 - 03:22 PM (IST)

ਡੇਰਾ ਮੁਖੀ ਦਾ 12 ਮਹੀਨਿਆਂ 'ਚ ਘਟਿਆ 13 ਕਿਲੋ ਭਾਰ, ਅੱਧੀ ਦਾੜ੍ਹੀ ਹੋਈ ਚਿੱਟੀ

ਰੋਹਤਕ— ਇਕ ਸਾਲ ਪਹਿਲਾਂ ਜਦੋਂ ਸਾਧਵੀਆਂ ਨਾਲ ਰੇਪ ਦੇ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ 'ਚ ਪੈਰ ਰੱਖਿਆ ਸੀ ਤਾਂ ਉਸ ਸਮੇਂ ਉਸ ਦਾ ਭਾਰ 105 ਕਿਲੋ ਸੀ। ਇਨ੍ਹਾਂ 12 ਹਫਤਿਆਂ 'ਚ ਉਸ ਦਾ ਭਾਰ 92 ਕਿਲੋ ਰਹਿ ਗਿਆ ਹੈ। ਚਿਹਰੇ ਦੀ ਰੌਣਕ ਫਿੱਕੀ ਪੈ ਗਈ ਹੈ ਅਤੇ ਦਾੜ੍ਹੀ ਵੀ ਅੱਧੀ ਚਿੱਟੀ ਹੋ ਚੁੱਕੀ ਹੈ ਪਰ ਸਿਰ ਦੇ ਵਾਲ ਲੰਬੇ ਹੀ ਹਨ। ਭਾਰ ਘਟਣ ਦਾ ਕਾਰਨ ਚਿੰਤਾ ਹੈ ਜਾਂ ਯੋਗ, ਇਹ ਤਾਂ ਖੁਦ ਡੇਰਾ ਮੁਖੀ ਨੂੰ ਪਤਾ ਹੋਵੇਗਾ, ਪਰ ਉਹ ਸਿਹਤ ਪ੍ਰਤੀ ਬਹੁਤ ਅਲਰਟ ਹੈ। ਸਵੇਰੇ ਪੰਜ ਵਜੇ ਤੋਂ ਰਾਤ 10 ਵਜੇ ਸੌਣ ਤੱਕ ਡੇਰਾ ਮੁਖੀ ਦੀ ਜ਼ਿੰਦਗੀ ਇਕ ਆਮ ਕੈਦੀ ਦੀ ਤਰ੍ਹਾਂ ਹੈ। ਉਹ ਸਬਜ਼ੀਆਂ ਉਗਾਉਂਦਾ ਹੈ ਮਨੋਰੰਜਨ ਲਈ ਬੈਡਮਿੰਟਨ ਖੇਡਦਾ ਹੈ। ਸਵੇਰੇ-ਸ਼ਾਮ ਸੈਰ ਤੋਂ ਇਲਾਵਾ ਯੋਗਾ ਵੀ ਕਰਦਾ ਹੈ। 
ਸੈਰ ਅਤੇ ਯੋਗ ਨਾਲ ਦਿਨ ਦੀ ਸ਼ੁਰੂਆਤ
ਰਾਮ ਰਹੀਮ ਦੀ ਬੈਰਕ ਲੱਗਭਗ ਅੱਧਾ ਏਕੜ ਹੈ। ਚਾਰੇ ਪਾਸੇ 8 ਫੁੱਟ ਲੰਬੀਆਂ ਅਤੇ 10 ਫੁੱਟ ਚੌੜੀਆਂ ਦੀਵਾਰਾਂ ਹਨ। ਸਵੇਰੇ 5 ਤੋਂ 5.30 ਵਜੇ ਦੇ ਵਿਚਕਾਰ ਉਹ ਕੋਠਰੀ 'ਚੋਂ ਨਿਕਲ ਕੇ ਇਕ ਘੰਟੇ ਤੱਕ ਕੋਰੀਡੋਰ 'ਚ ਘੁੰਮਦੇ ਹਨ ਅਤੇ ਯੋਗ ਕਰਦੇ ਹਨ।
ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ 'ਚ ਦਿਲਚਸਪੀ
ਵੈਸੇ ਤਾਂ ਡੇਰਾ ਮੁਖੀ ਦੀ ਕੋਠਰੀ 'ਚ ਭਗਵਤ ਗੀਤਾ ਵੀ ਰੱਖੀ ਹੋਈ ਹੈ ਪਰ ਉਹ ਧਾਰਮਿਕ ਰਚਨਾ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਨ 'ਚ ਜ਼ਿਆਦਾ ਦਿਲਚਲਪੀ ਰੱਖਦਾ ਹੈ। ਅੱਜ ਕੱਲ ਉਸ ਨੂੰ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ। ਦੇਸ਼ ਦੇ ਮਹਾਨ ਕਲਾਕਾਰਾਂ ਦੀ ਬਾਇਓਗ੍ਰਾਫੀ ਪੜ੍ਹਨ ਦਾ ਰਾਮ ਰਹੀਮ ਨੂੰ ਬਹੁਤ ਸ਼ੌਂਕ ਹੈ।
10 ਨਾਵਾਂ 'ਚੋਂ ਸਿਰਫ ਹਨੀਪ੍ਰੀਤ ਦਾ ਨਾਮ ਗਾਇਬ
ਡੇਰਾ ਮੁਖੀ ਨੇ ਆਪਣੀ ਮਾਂ, ਪਤਨੀ, ਪੁੱਤਰ, ਨੂੰਹ, ਦੋ ਬੇਟੀਆਂ, ਦੋ ਜਵਾਈ, ਡੇਰੇ ਦੀ ਡਿਪਟੀ ਮੈਨੇਜਰ ਸ਼ੋਭਾ ਗੇਰਾ ਅਤੇ ਹਨੀਪ੍ਰੀਤ ਦਾ ਨਾਂ ਮੁਲਾਕਾਤ ਕਰਨ ਵਾਲਿਆਂ 'ਚ ਲਿਖਵਾਇਆ ਸੀ। ਇਨ੍ਹਾਂ 'ਚ ਹਨੀਪ੍ਰੀਤ ਨੂੰ ਛੱਡ ਕੇ ਬਾਕੀ 9 ਰੂਟੀਨ 'ਚ ਮਿਲਦੇ ਹਨ।
ਇਕ ਟਨ ਗ੍ਰੀਟਿੰਗ ਕਾਰਡਾਂ ਤੋਂ ਜੇਲ ਪ੍ਰਸ਼ਾਸਨ ਪਰੇਸ਼ਾਨ
12 ਅਗਸਤ ਤੋਂ ਰਾਮ ਰਹੀਮ ਦੇ ਜਨਮਦਿਨ 'ਤੇ ਸਮਰਥਕਾਂ ਵੱਲੋਂ ਭੇਜੇ ਗ੍ਰੀਟਿੰਗ ਕਾਰਡਾਂ ਦੇ ਜੇਲ 'ਚ ਢੇਰ ਲੱਗ ਗਏ ਹਨ। ਇਨ੍ਹਾਂ ਦਾ ਭਾਰ ਇਕ ਟਨ ਹੈ। ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਹੋਰ ਰਾਜਾਂ ਤੋਂ ਸਪੀਡ ਪੋਸਟ, ਰਜਿਸਟਰੀਆਂ ਅਤੇ ਹੋਰ ਡਾਕ ਆ ਰਹੀ ਹੈ।
90% ਡਾਕ ਡੇਰਾ ਮੁਖੀ ਦੇ ਨਾਮ
ਜੇਲ 'ਚ ਇਨ੍ਹੀਂ ਦਿਨੀਂ 90 ਪ੍ਰਤੀਸ਼ਤ ਡਾਕ ਡੇਰਾ ਮੁਖੀ ਦੀ ਹੀ ਹੁੰਦੀ ਹੈ। ਗ੍ਰੀਟਿੰਗ ਕਾਰਡ ਜੇਲ ਤੱਕ ਆਟੋ 'ਚ ਭੇਜੇ ਜਾ ਰਹੇ ਹਨ। ਇਹ ਕਾਰਡ ਉਨ੍ਹਾਂ ਤੋਂ ਇਲਾਵਾ ਜੇਲ ਦੇ ਕਰਮਚਾਰੀ ਅਤੇ ਅਧਿਕਾਰੀ ਪਹਿਲਾਂ ਖੁਦ ਪੜ੍ਹਦੇ ਹਨ।
ਗੁਰਮੀਤ ਨੂੰ ਨਹੀਂ ਮਿਲੀ ਪੀ.ਸੀ.ਓ. ਦੀ ਸਹੂਲਤ

ਕੋਈ ਵੀ ਬੰਦੀ 20 ਮਿੰਟ ਤੱਕ ਆਪਣੇ ਰਿਸ਼ਤੇਦਾਰ ਜਾਂ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਸਕਦਾ ਹੈ। ਗੁਰਮੀਤ ਨੂੰ ਮਿਲਣ ਲਈ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਉਂਦੇ ਰਹਿੰਦੇ ਹਨ ਪਰ ਉਹ ਰੋਜ਼ਾਨਾ ਗੱਲ ਕਰਨਾ ਚਾਹੁੰਦੇ ਹਨ, ਖਾਸ ਕਰਕੇ ਆਪਣੀ ਮਾਂ ਨਾਲ। ਇਸ ਲਈ ਡੇਰਾ ਮੁਖੀ ਨੇ ਜੇਲ 'ਚ ਪੀ.ਸੀ.ਓ. ਦੀ ਸਹੂਲਤ ਲੈਣ ਦੀ ਗੁਜਾਰਿਸ਼ ਕੀਤੀ ਹੋਈ ਹੈ। ਪੀ.ਸੀ.ਓ. ਦਾ ਮਤਲਬ ਫੋਨ 'ਤੇ ਪੰਜ ਮਿੰਟ ਤੱਕ ਗੱਲ ਕਰਨ ਦੀ ਸਹੂਲਤ। ਇਹ ਸਹੂਲਤ ਹਰ ਕੈਦੀ ਨੂੰ ਮਿਲਦੀ ਹੈ ਪਰ ਰਾਮ ਰਹੀਮ ਨੂੰ ਨਹੀਂ ਮਿਲੀ।


Related News