ਸੁਰਖੀਆਂ ''ਚ ਜੂਨੀਅਰ ਰਿਪੋਰਟਰ ਗੁਰਮੀਤ, ਹਰ ਪਾਸੇ ਹੋ ਰਹੀ ਹੈ ਚਰਚਾ

10/15/2019 6:09:08 PM

ਜੀਂਦ— 21 ਅਕਤੂਬਰ ਨੂੰ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਇਕ ਪਾਸੇ ਜਿੱਥੇ ਸੂਬੇ ਵਿਚ ਚੋਣ ਸਰਗਰਮੀ ਹੈ, ਉੱਥੇ ਹੀ ਇਕ 12 ਸਾਲ ਦਾ ਲੜਕਾ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ 12 ਸਾਲ ਦੇ ਲੜਕੇ ਦਾ ਨਾਮ ਹੈ ਗੁਰਮੀਤ ਗੋਇਤ। ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਗੁਰਮੀਤ ਨੇ ਕਈ ਵੱਡੀਆਂ ਸਿਆਸੀ ਸ਼ਖਸੀਅਤਾਂ ਜਿਵੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ, ਦਿਗਵਿਜੇ ਚੌਟਾਲਾ ਅਤੇ ਉਨ੍ਹਾਂ ਦੀ ਮਾਂ ਨੈਨਾ ਚੌਟਾਲਾ ਦੇ ਇੰਟਰਵਿਊ ਤਕ ਲੈ ਚੁੱਕਾ ਹੈ। ਉਹ ਹੁਣ ਤਕ ਕਰੀਬ 100 ਸ਼ਖਸੀਅਤਾਂ ਦੇ ਇੰਟਰਵਿਊ ਲੈ ਚੁੱਕਾ ਹੈ।

PunjabKesari

ਗੁਰਮੀਤ ਦਾ ਕਹਿਣਾ ਹੈ ਕਿ ਉਹ 2034 ਤਕ ਪੱਤਰਕਾਰੀ ਕਰਾਂਗਾ ਅਤੇ ਫਿਰ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਾਂਗਾ। ਗੁਰਮੀਤ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਦਾਦਾ ਜੀ ਦਾ ਸੁਪਨਾ ਸੀ ਕਿ ਮੈਂ ਸਮਾਜ ਵਿਚ ਆਪਣਾ ਨਾਮ ਬਣਾਵਾਂ। ਉਹ ਹੁਣ ਇਸ ਦੁਨੀਆ ਵਿਚ ਨਹੀਂ ਹਨ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਮੈਨੂੰ ਇਹ ਸਭ ਕਰਦੇ ਨਹੀਂ ਦੇਖ ਸਕੇ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ, ਜਿਸ 'ਚ ਗੁਰਮੀਤ ਨੇ ਨੈਨਾ ਚੌਟਾਲਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਵਾਲ ਪੁੱਛੇ ਸਨ। ਜਿਸ 'ਤੇ ਨੈਨਾ ਹੈਰਾਨ ਰਹਿ ਗਈ ਅਤੇ ਉਸ ਤੋਂ ਪੁੱਛਿਆ ਸੀ ਕਿ ਉਹ ਸਕੂਲ ਜਾਂਦੇ ਹਨ। ਇਸ 'ਤੇ ਗੁਰਮੀਤ ਨੇ ਜਵਾਬ ਦਿੱਤਾ ਸੀ ਕਿ ਉਹ ਸਕੂਲ ਵੀ ਜਾਂਦੇ ਹਨ ਅਤੇ ਪੱਤਰਕਾਰੀ ਵੀ ਕਰਦੇ ਹਨ।


Tanu

Content Editor

Related News