ਸੰਨੀ ਦਿਓਲ ਨੂੰ ਟਿਕਟ ਮਿਲਣ ਤੋਂ ਬਾਅਦ ਕਵਿਤਾ ਖੰਨਾ ਦਾ ਵੱਡਾ ਬਿਆਨ (ਵੀਡੀਓ)

04/27/2019 1:03:47 PM

ਨਵੀਂ ਦਿੱਲੀ— ਪੰਜਾਬ ਦੇ ਗੁਰਦਾਸਪੁਰ ਤੋਂ ਟਿਕਟ ਨਾ ਮਿਲਣ 'ਤੇ ਮਰਹੂਮ ਸੰਸਦ ਮੈਂਬਰ ਅਤੇ ਅਭਿਨੇਤਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕਵਿਤਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ ਪਰ ਜਿਸ ਤਰ੍ਹਾਂ ਨਾਲ ਇਹ ਫੈਸਲਾ ਲਿਆ ਗਿਆ, ਇਸ ਨਾਲ ਉਨ੍ਹਾਂ ਨੂੰ ਕਾਫੀ ਤਕਲੀਫ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਨਾਲ ਹਨ ਅਤੇ ਨਰਿੰਦਰ ਮੋਦੀ ਦਾ ਸਮਰਥਨ ਜਾਰੀ ਰੱਖਣਗੇ। ਕਵਿਤਾ ਖੰਨਾ ਨੇ ਟਿਕਟ ਨਾ ਮਿਲਣ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ,''ਮੈਨੂੰ ਬਹੁਤ ਦੁਖ ਹੋਇਆ ਪਰ ਮੈਂ ਸਮਝਦੀ ਹਾਂ ਕਿ ਪਾਰਟੀ ਨੂੰ ਟਿਕਟ ਵੰਡਣ 'ਤੇ ਫੈਸਲਾ ਕਰਨ ਦਾ ਅਧਿਕਾਰ ਹੈ। ਮੈਨੂੰ ਸਿਰਫ ਇਹੀ ਲੱਗਦਾ ਹੈ ਕਿ ਅਜਿਹਾ ਕਰਨ ਦਾ ਇਕ ਤਰੀਕਾ ਹੋਣਾ ਚਾਹੀਦਾ ਪਰ ਜਿਸ ਤਰੀਕੇ ਨਾਲ ਇਹ ਹੋਇਆ ਉਸ ਨਾਲ ਮੈਨੂੰ ਬਹੁਤ ਦੁਖ ਪਹੁੰਚਿਆ। ਮੈਨੂੰ ਇਕੱਲੇ ਛੱਡ ਦੇਣ ਅਤੇ ਨਕਾਰ ਦੇਣ ਵਰਗਾ ਮਹਿਸੂਸ ਕਰਵਾਇਆ ਗਿਆ।''

ਕਵਿਤਾ ਨੇ ਕਿਹਾ ਕਿ ਉਹ ਆਪਣੀ ਨਾਰਾਜ਼ਗੀ ਦਾ ਕਿਤੇ ਇਜ਼ਹਾਰ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ,''ਇਹ ਮੇਰਾ ਫੈਸਲਾ ਹੈ ਕਿ ਮੈਂ ਇਸ 'ਤੇ ਕੋਈ ਵਿਅਕਤੀਗਤ ਟਿੱਪਣੀ ਨਹੀਂ ਕਰਾਂਗੀ। ਮੈਂ ਵਿਅਕਤੀਗਤ ਤਿਆਗ ਕਰ ਕੇ ਆਪਣੀ ਪੂਰੀ ਸ਼ਕਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਾਂਗੀ।'' ਗੁਰਦਾਸਪੁਰ ਤੋਂ 2014 'ਚ ਵਿਨੋਦ ਖੰਨਾ ਭਾਜਪਾ ਦੇ ਟਿਕਟ 'ਤੇ ਚੋਣ ਜਿੱਤ ਸਨ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

2019 ਦੀਆਂ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਤੋਂ ਅਭਿਨੇਤਾ ਸੰਨੀ ਦਿਓਲ ਨੂੰ ਟਿਕਟ ਦਿੱਤਾ ਗਿਆ ਹੈ। ਸੰਨੀ ਕੁਝ ਦਿਨ ਪਹਿਲਾਂ ਹੀ ਪਾਰਟੀ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪਾਰਟੀ ਨੇ ਗੁਰਦਾਸਪੁਰ ਤੋਂ ਉਤਾਰ ਵੀ ਦਿੱਤਾ। ਇਸ ਤੋਂ ਪਹਿਲਾਂ ਸੰਨੀ ਦੇ ਪਿਤਾ ਧਰਮੇਂਦਰ ਵੀ ਭਾਜਪਾ ਦੇ ਟਿਕਟ 'ਤੇ ਚੋਣ ਜਿੱਤ ਚੁਕੇ ਹਨ। ਧਰਮੇਂਦਰ ਦੀ ਪਤਨੀ ਅਤੇ ਸੰਨੀ ਦੀ ਸੌਤੇਲੀ ਮਾਤਾ ਹੇਮਾ ਮਾਲਿਨੀ ਵੀ ਭਾਜਪਾ ਦੇ ਟਿਕਟ 'ਤੇ ਮਥੁਰਾ ਤੋਂ ਚੋਣ ਲੜ ਰਹੀ ਹੈ।


DIsha

Content Editor

Related News