ਗੁਰੇਜ ''ਚ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਵਿਚਕਾਰ ਗੋਲੀਬਾਰੀ ਸ਼ੁਰੂ

08/17/2017 1:03:35 PM

ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਬਾਂਡੀਪੋਰਾ 'ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਫਿਰ ਗੋਲੀਬਾਰੀ ਸ਼ੁਰੂ ਹੋ ਗਈ ਹੈ। ਇਹ ਗੋਲੀਬਾਰੀ ਗੁਰੇਜ ਦੇ ਜੰਗਲਾਂ 'ਚ ਹੋ ਰਹੀ ਹੈ। ਆਰਮੀ ਦੇ ਅਧਿਕਾਰਿਕ ਵੱਲੋ ਮਿਲੀ ਜਾਣਕਾਰੀ 'ਚ ਗੁਰੇਜ 'ਚ ਕੁਝ ਗਤੀਵਿਧੀਆਂ ਦਾ ਜਾਇਜਾ ਲਗਾਉਂਦੇ ਹੋਏ ਬੀਤੇ ਬੁੱਧਵਾਰ ਦੇਰ ਸ਼ਾਮ ਫੌਜ ਨੇ ਦੁਰਮੁਟ ਦੇ ਜੰਗਲਾਂ 'ਚ ਸਰਚ ਅਪਰੇਸ਼ਨ ਚਲਾਇਆ ਸੀ। ਫੌਜ ਦੇ ਇਸ ਅਪਰੇਸ਼ਨ ਤਹਿਤ ਹੀ ਅੱਜ ਗੋਲੀਬਾਰੀ ਸ਼ੁਰੂ ਹੋ ਗਈ ਹੈ।


Related News