ਰਮਜਾਨ ਦਰਮਿਆਨ ‘ਸੈਮੀ ਨਿਊਡ ਫ਼ੈਸ਼ਨ ਸ਼ੋਅ’ ’ਤੇ ਹੰਗਾਮਾ, ਗੁਲਮਰਗ ’ਚ ਬਿਕਨੀ ’ਚ ਦਿਖੀਆਂ ਮਾਡਲਜ਼
Monday, Mar 10, 2025 - 09:47 PM (IST)

ਸ਼੍ਰੀਨਗਰ- ਦੇਸ਼ ਦੇ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਕਪਲ ਸ਼ਿਵਨ ਅਤੇ ਨਿਰੇਸ਼ ਆਪਣੀ ਨਵੀਂ ਕੁਲੈਕਸ਼ਨ ਦੀ ਲਾਂਚਿੰਗ ਲਈ ਕਸ਼ਮੀਰ ਦੇ ਗੁਲਮਰਗ ’ਚ ਇਕ ਹਾਈ-ਫੈਸ਼ਨ ਸ਼ੋਅ ਆਯੋਜਿਤ ਕਰ ਕੇ ਵਿਵਾਦਾਂ ’ਚ ਘਿਰ ਗਏ ਹਨ। ਰਮਜਾਨ ਦੇ ਮਹੀਨੇ ’ਚ ਆਯੋਜਿਤ ਇਸ ਫ਼ੈਸ਼ਨ ਸ਼ੋਅ ’ਚ ਮਾਡਲਜ਼ ਸੈਮੀ-ਨਿਊਡ ਕੱਪੜਿਆਂ ’ਚ ਰੈਂਪ ’ਤੇ ਵਾਕ ਕਰਦੀਆਂ ਨਜ਼ਰ ਆਈਆਂ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਵਾਲ ਮਚ ਗਿਆ।
ਸ਼ਿਵਨ ਅਤੇ ਨਿਰੇਸ਼ ਨੇ ਆਪਣੇ 15 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਗੁਲਮਰਗ ਦੇ ਬਰਫੀਲੇ ਇਲਾਕੇ ’ਚ ਆਊਟਡੋਰ ਫ਼ੈਸ਼ਨ ਸ਼ੋਅ ਆਯੋਜਿਤ ਕੀਤਾ ਸੀ। ਇਸ ’ਚ ਉਨ੍ਹਾਂ ਨੇ ਹਾਈ-ਫ਼ੈਸ਼ਨ ਸਕੀਵੀਅਰ ਕੁਲੈਕਸ਼ਨ ਪੇਸ਼ ਕੀਤੀ। ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ।
ਸੋਸ਼ਲ ਮੀਡੀਆ ’ਤੇ ਇਸ ਪ੍ਰਬੰਧ ਦੀ ਆਲੋਚਨਾ ਸ਼ੁਰੂ ਹੋ ਗਈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਰਮਜਾਨ ਦੇ ਪਵਿੱਤਰ ਮਹੀਨੇ ’ਚ ਅਜਿਹਾ ਆਯੋਜਨ ਕਰਨਾ ਅਸ਼ਲੀਲਤਾ ਫੈਲਾਉਣ ਵਰਗਾ ਹੈ। ਵਿਵਾਦ ਵਧਣ ਤੋਂ ਬਾਅਦ ਰਾਜ ’ਚ ਸਿਆਸੀ ਮਾਹੌਲ ਗਰਮਾ ਗਿਆ ਹੈ।
ਸੀ. ਐੱਮ. ਉਮਰ ਅਬਦੁੱਲਾ ਨੇ ਦਿੱਤੇ ਜਾਂਚ ਦੇ ਹੁਕਮ
ਵਿਵਾਦ ਦੇ ਤੂਲ ਫੜਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।