ਵੋਟਾਂ ਤੋਂ ਇਕ ਦਿਨ ਪਹਿਲਾਂ CM ਮਾਨ ਦਾ ਐਲਾਨ , ਗੁਜਰਾਤ 'ਚ 1 ਮਾਰਚ ਤੋਂ ਮਿਲੇਗੀ ਮੁਫ਼ਤ ਬਿਜਲੀ

Wednesday, Nov 30, 2022 - 12:17 PM (IST)

ਅਹਿਮਦਾਬਾਦ- ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਭਲਕੇ ਪਹਿਲੇ ਪੜਾਅ ਲਈ ਵੋਟਾਂ ਪੈਣਗੀਆਂ। ਸੂਬੇ ’ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ (ਆਪ) ਤੀਜੀ ਧਿਰ ਦੇ ਰੂਪ ਵਿਚ ਮੈਦਾਨ ’ਚ ਹੈ। ਹਾਲਾਂਕਿ ਚੋਣ ਪ੍ਰਚਾਰ ਪੂਰੀ ਤਰ੍ਹਾਂ ਥੰਮ੍ਹ ਗਿਆ ਹੈ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ’ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਮੀਡੀਆ ਸਾਥੀਆਂ ਦਾ ਧੰਨਵਾਦ ਵੀ ਕੀਤਾ। 

ਇਹ ਵੀ ਪੜ੍ਹੋ- ਪੰਜਾਬ ’ਚ ‘ਆਪ’ ਦਾ ਪੱਕਾ ਵਾਅਦਾ, 8 ਮਹੀਨਿਆਂ ’ਚ ਦਿੱਤੀਆਂ 21,000 ਨੌਕਰੀਆਂ: CM ਮਾਨ

ਗੁਜਰਾਤ ’ਚ ਵੀ ਦੇਵਾਂਗੇ ਮੁਫ਼ਤ ਬਿਜਲੀ

ਆਪਣੇ ਸੰਬੋਧਨ ’ਚ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਪਾਰਟੀ ਨੇ ਦਿੱਲੀ ’ਚ ਬਿਜਲੀ ਮੁਫ਼ਤ ਕਰਨ ਦਾ ਵਾਅਦਾ ਕੀਤਾ ਸੀ ਤਾਂ ਵਿਰੋਧੀ ਧਿਰ ਨੇ ਕਿਹਾ ਕਿ ਇਹ ਕਿਵੇਂ ਹੋਵੇਗਾ ਪਰ ਅਜਿਹਾ ਹੋਇਆ। ਕੇਜਰੀਵਾਲ ਜੀ ਨੇ ਗਰੰਟੀ ਦਿੱਤੀ ਸੀ ਕਿ ਪੰਜਾਬ ’ਚ ਬਿਜਲੀ ਮੁਫ਼ਤ ਦੇਵਾਂਗੇ ਤਾਂ ਵੀ ਸਵਾਲ ਉੱਠੇ ਸਨ ਕਿ ਪੈਸੇ ਕਿੱਥੋਂ ਆਵੇਗਾ? ਪਰ ਇੱਥੇ ਲੋਕਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ, ਵੱਡੀ ਗਿਣਤੀ ’ਚ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ। ਮਾਨ ਨੇ ਕਿਹਾ ਕਿ ਅਸੀਂ ਗੁਜਰਾਤ ’ਚ ਵੀ ਇਹ ਹੀ ਕਹਿ ਰਹੇ ਹਾਂ ਕਿ 1 ਮਾਰਚ ਤੋਂ ਬਿਜਲੀ ਮੁਫ਼ਤ ਕਰ ਦੇਵਾਂਗੇ। ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਵੀ ਹਾਂ। ਗੁਜਰਾਤ ’ਚ ਵੀ ਅਸੀਂ ਕਰ ਸਕਦੇ ਹਾਂ। 

ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: 456 ਉਮੀਦਵਾਰ ਕਰੋੜਪਤੀ, ਭਾਜਪਾ ਸਭ ਤੋਂ ਅੱਗੇ

100 ਮੁਹੱਲਾ ਕਲੀਨਿਕ ਕੀਤੇ ਜਨਤਕ

ਮਾਨ ਨੇ ਕਿਹਾ ਕਿ ਅਸੀਂ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਸੀ। 15 ਅਗਸਤ ਤੱਕ 100 ਮੁਹੱਲਾ ਕਲੀਨਿਕ ਜਨਤਕ ਕਰ ਦਿੱਤੇ ਹਨ, ਜਿਸ ’ਚ ਲੱਖਾਂ ਲੋਕ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਤੱਕ ਸਾਡਾ ਟੀਚਾ 500 ਤੋਂ ਵਧੇਰੇ ਮੁਹੱਲਾ ਕਲੀਨਿਕ ਬਣਾਉਣ ਦਾ ਹੈ। ਕੇਂਦਰ ਦੀ ਇਕ ਕਮੇਟੀ ਨੇ ਮੁਹੱਲਾ ਕਲੀਨਿਕ ਚੈਕ ਵੀ ਕੀਤੇ ਹਨ ਅਤੇ ਉਹ ਸੰਤੁਸ਼ਟ ਹਨ ਕਿ ਬਹੁਤ ਚੰਗਾ ਕੰਮ ਚੱਲ ਰਿਹਾ ਹੈ। 

ਪੰਜਾਬ ’ਚ 16 ਮੈਡੀਕਲ ਕਾਲਜ ਬਣਾਵਾਂਗੇ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 16 ਮੈਡੀਕਲ ਕਾਲਜ ਬਣਾਵਾਂਗੇ। 9 ਕਾਲਜ ਪਹਿਲਾਂ ਬਣੇ ਹੋਏ ਹਨ, ਹੁਣ 25 ਹੋ ਜਾਣਗੇ। ਇਹ ਵਿਚਾਰ ਸਾਨੂੰ ਉਦੋਂ ਆਇਆ ਜਦੋਂ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ, ਕਿੰਨੇ ਮੁੰਡੇ-ਕੁੜੀਆਂ ਸਾਨੂੰ ਵਾਪਸ ਲੈ ਕੇ ਆਉਣੇ ਪਏ, ਜਿਨ੍ਹਾਂ ’ਚ ਪੰਜਾਬ ਤੋਂ ਬਹੁਤ ਸਾਰੇ ਵਿਦਿਆਰਥੀ ਸਨ। 25 ਸਾਲ ਪਹਿਲਾਂ ਆਜ਼ਾਦ ਹੋਏ ਮੁਲਕ ’ਚ ਉਹ ਜਾ ਕੇ ਪੜ੍ਹ ਰਹੇ ਹਨ। ਪੰਜਾਬ ਨੂੰ ਹੀ ਅਸੀਂ ਮੈਡੀਕਲ ਹੱਬ ਬਣਾਵਾਂਗੇ। 

ਇਹ ਵੀ ਪੜ੍ਹੋ- ਧੀ ਨੇ ਕਰਵਾਈ ਲਵ ਮੈਰਿਜ ਤਾਂ ਗੁੱਸੇ ’ਚ ਆਈ ਮਾਂ ਨੇ ਕੁੜਮ ਨੂੰ ਸਟੇਜ ’ਤੇ ਹੀ ਜੁੱਤੀਆਂ ਨਾਲ ਕੁੱਟਿਆ


Tanu

Content Editor

Related News