'ਕੋਈ ਬਚ ਨਹੀਂ ਸਕਦਾ'; ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Saturday, Oct 05, 2024 - 03:59 PM (IST)
ਵਡੋਦਰਾ- ਗੁਜਰਾਤ ਦੇ ਵਡੋਦਰਾ ਅਤੇ ਰਾਜਕੋਟ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਡੋਦਰਾ ਅਤੇ ਰਾਜਕੋਟ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਬੰਬ ਦੀ ਧਮਕੀ ਵਾਲਾ ਇਕ ਈ-ਮੇਲ ਮਿਲਿਆ ਸੀ। ਹਵਾਈ ਅੱਡੇ ਵਿਚ ਬੰਬ ਦੀ ਜਾਣਕਾਰੀ ਮਿਲਦੇ ਹੀ ਸਰਚ ਆਪ੍ਰੇਸ਼ਨ ਚਲਾਇਆ ਗਿਆ। ਹਾਲਾਂਕਿ ਕੰਪਲੈਕਸ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣ 'ਤੇ ਇਹ ਈ-ਮੇਲ ਫਰਜ਼ੀ ਨਿਕਲੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਡੋਦਰਾ ਦੇ ਹਰਨੀ ਹਵਾਈ ਅੱਡੇ 'ਤੇ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੂੰ ਈ-ਮੇਲ ਮਿਲੀ। ਜਿਸ ਤੋਂ ਬਾਅਦ ਪੁਲਸ, ਫਾਇਰ ਵਿਭਾਗ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕਵਾਇਡ ਦੀ ਟੀਮ ਨੇ ਹਵਾਈ ਅੱਡੇ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ- ਉਡਾਉਣ ਭਰਦੇ ਹੀ ਜਹਾਜ਼ 'ਚੋਂ ਨਿਕਲਣ ਲੱਗਾ ਧੂੰਆਂ, 142 ਯਾਤਰੀਆਂ ਦੇ ਅਟਕੇ ਸਾਹ
ਫਰਜ਼ੀ ਸਾਬਤ ਹੋਈ ਧਮਕੀ
ਪੁਲਸ ਦੇ ਡਿਪਟੀ ਕਮਿਸ਼ਨਰ (DSP) ਪੰਨਾ ਮੋਮਾਯਾ ਨੇ ਕਿਹਾ ਕਿ ਈ-ਮੇਲ ਵਿਚ ਅਹਿਮਦਾਬਾਦ, ਰਾਜਕੋਟ ਅਤੇ ਭੁਜ ਸਮੇਤ ਗੁਜਰਾਤ ਦੇ ਕਈ ਹਵਾਈ ਅੱਡਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਪਰ ਬੰਬ ਰੱਖਣ ਦੀ ਥਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਈ-ਮੇਲ ਵਿਚ ਸੂਚੀਬੱਧ ਸਾਰੇ ਹਵਾਈ ਅੱਡਿਆਂ ਲਈ ਧਮਕੀ ਇਕਸਾਰ ਸੀ। ਹਵਾਈ ਅੱਡੇ ਦੀ ਤਲਾਸ਼ੀ ਲਈ ਗਈ ਅਤੇ ਬੰਬ ਦੀ ਧਮਕੀ ਫਰਜ਼ੀ ਸਾਬਤ ਹੋਈ। ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 351 (4) ਤਹਿਤ ਹਰਨੀ ਪੁਲਸ ਸਟੇਸ਼ਨ ਵਿਚ FIR ਦਰਜ ਕੀਤੀ ਗਈ ਹੈ। ਮੇਲ ਭੇਜਣ ਵਾਲੇ ਖਿਲਾਫ਼ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਰਾਲੀ ਸਾੜਨ ਨੂੰ ਲੈ ਕੇ SC ਸਖ਼ਤ, ਕਿਹਾ- 'ਜ਼ਮੀਨੀ ਪੱਧਰ 'ਤੇ ਨਹੀਂ ਹੋਇਆ ਕੋਈ ਕੰਮ'
ਈ-ਮੇਲ 'ਚ ਲਿਖਿਆ ਸੀ.....
ਪੁਲਸ ਨੇ ਦੱਸਿਆ ਕਿ ਈ-ਮੇਲ ਵਿਚ ਲਿਖਿਆ ਸੀ ਕਿ ਮੈਂ ਉਨ੍ਹਾਂ ਦੇ ਹੰਕਾਰ ਨੂੰ ਭੜਕਾਇਆ ਹੈ ਅਤੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ। ਨਤੀਜਾ? ਧਮਾਕਾ, ਧਮਾਕਾ ਅਤੇ ਧਮਾਕੇ! ਬਹੁਤ ਵੱਡੇ ਧਮਾਕੇ!! ਕੋਈ ਰੋਕ ਨਹੀਂ ਸਕਦਾ, ਕੋਈ ਬਚ ਨਹੀਂ ਸਕਦਾ! ਖੇਡ ਸ਼ੁਰੂ ਹੋ ਗਈ! ਜੈ ਮਹਾਕਾਲ, ਜੈ ਮਾਂ ਆਦਿਸ਼ਕਤੀ!
ਇਹ ਵੀ ਪੜ੍ਹੋ- ਆਧਾਰ ਕਾਰਡ 'ਤੇ ਮਿੰਟਾਂ 'ਚ ਅਪਡੇਟ ਹੋਵੇਗਾ ਮੋਬਾਈਲ ਨੰਬਰ, ਬਸ ਕਰੋ ਇਹ ਕੰਮ