ਗੁਜਰਾਤ ਨੂੰ ਜਲਦ ਹੀ ਮਿਲੇਗੀ ਸਟੈਚੂ ਆਫ਼ ਯੂਨਿਟੀ ਦੀ ਤਰਜ ''ਤੇ ਹੋਰ ਵੀ ਸੈਰ-ਸਪਾਟਾ ਸਥਾਨਾਂ ਦੀ ਸੌਗਾਤ

06/24/2023 12:28:13 PM

ਅਹਿਮਦਾਬਾਦ- ਗੁਜਰਾਤ ਨੂੰ ਜਲਦ ਹੀ ਸਟੈਚੂ ਆਫ਼ ਯੂਨਿਟੀ (ਐੱਸ.ਓ.ਯੂ.) ਦੀ ਤਰਜ 'ਤੇ ਗਲੋਬਲ ਪੱਧਰ ਦੇ ਹੋਰ ਵੀ ਸੈਰ-ਸਪਾਟਾ ਸਥਾਨਾਂ ਦੀ ਸੌਗਾਤ ਮਿਲੇਗੀ। ਸਾਡੀ ਹੜੱਪਾਕਾਲੀਨ ਵਿਰਾਸਤ ਦੇ ਸ਼ਾਨਦਾਰ ਸ਼ਹਿਰ ਲੋਥਲ 'ਚ ਵਿਸ਼ਵ ਦੇ ਸਭ ਤੋਂ ਵੱਡੇ ਮੈਰਿਟਾਈਮ ਮਿਊਜ਼ੀਅਮ ਦਾ ਨਿਰਮਾਣ ਹੋ ਰਿਹਾ ਹੈ। 400 ਏਤੜ 'ਚ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੜਾਵਾਂ 'ਚ ਇਹ ਸ਼ਾਨਦਾਰ ਮਿਊਜ਼ੀਅਮ ਆਕਾਰ ਲਵੇਗਾ। ਇਸ ਦੇ ਪਹਿਲਾ ਪੜਾਅ ਦੇ 2024 'ਚ ਪੂਰਾ ਹੋਣ ਦੀ ਉਮੀਦ ਹੈ। ਮਾਰਚ 2022 'ਚ ਇਸ ਲੰਮੇਂ ਸਮੇਂ ਤੋਂ ਉਡੀਕੇ ਜਾ ਰਹੇ ਪ੍ਰਾਜੈਕਟ ਦੀ ਸ਼ੁਰੂਆਤ ਹੋਈ ਸੀ। ਨੈਸ਼ਨਲ ਮੈਰੀਟਾਈਮ ਹੈਰੀਟੇਜ਼ ਕੰਪਲੈਕਸ ਨੂੰ ਵਿਸ਼ਵ ਪੱਧਰ ਦੇ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਲਈ ਵਿਰਾਸਤ ਤੋਂ ਇਲਾਵਾ ਸਹੂਲਤ-ਸੁਰੱਖਿਆ, ਤਕਨੀਕ, ਆਧੁਨਿਕਤਾ ਦੇ ਤਾਲਮੇਲ ਸਮੇਤ ਸਾਰੇ ਆਯਾਮਾਂ ਨਤੇਫੋਕਸ ਕੀਤਾ ਜਾ ਰਿਹਾ ਹੈ।

ਵਿਸ਼ਵ 'ਚ ਸਭ ਤੋਂ ਉੱਚਾਈ 77 ਮੀਟਰ ਦਾ ਲਾਈਟ ਹਾਊਸ ਮਿਊਜ਼ੀਅਮ ਵੀ ਲੋਥਲ 'ਚ ਹੋਵੇਗਾ। ਹੜੱਪਾ ਕਾਲ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਭਾਰਤ ਦੇ ਸਮੁੰਦਰੀ ਗਿਆਨ-ਵਿਗਿਆਨ ਅਤੇ ਖੁਸ਼ਹਾਲ ਵਿਰਾਸਤ ਦਾ ਦਰਸ਼ਨ ਕਰਵਾਉਣ ਵਾਲੀਆਂ 14 ਗੈਲਰੀਆਂ ਵੀ ਹੋਣਗੀਆਂ। ਕੋਸਟਲ ਸਟੇਟ ਪਵੈਲੀਅਨ ਵੀ ਇੱਥੇ ਆਕਾਰ ਲਵੇਗੀ, ਜੋ ਭਾਰਤ ਦੇ ਕੇਂਦਰ ਸ਼ਾਸਿਤ ਅਤੇ ਤੱਟਵਰਤੀ ਸੂਬਿਆਂ ਦੀ ਸਮੁੰਦਰੀ ਵਿਰਾਸਤ ਨੂੰ ਦਰਸਾਏਗੀ।


DIsha

Content Editor

Related News