ਬੁਲੰਦ ਹੌਂਸਲਿਆਂ ਨੂੰ ਸਲਾਮ, ਕੂਹਣੀ ਨਾਲ ਲਿਖ ਕੇ ਇਹ ਸ਼ਖਸ ਦੇ ਰਿਹੈ 12ਵੀਂ ਦੀ ਦਿੱਤੀ ਪ੍ਰੀਖਿਆ

Saturday, Mar 07, 2020 - 11:34 AM (IST)

ਨਵੀਂ ਦਿੱਲੀ—ਕਹਿੰਦੇ ਹਨ, 'ਜਿੱਥੇ ਹੌਂਸਲੇ ਬੁਲੰਦ ਹੁੰਦੇ ਹਨ, ਉੱਥੇ ਮੰਜ਼ਿਲ ਹਾਸਲ ਕਰਨ 'ਚ ਕੋਈ ਵੀ ਮੁਸ਼ਕਿਲ ਰਾਹ ਨਹੀਂ ਰੋਕ ਸਕਦੀ।' ਇਸ ਅਖਾਣ ਨੂੰ ਸਪੱਸ਼ਟ ਕਰਦਾ ਹੋਇਆ ਗੁਜਰਾਤ ਦੇ ਰਹਿਣ ਵਾਲੇ ਸ਼ਿਵਮ ਸੋਲੰਕੀ ਨੇ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਸ਼ਿਵਮ ਨੇ ਦੋਵੇਂ ਹੱਥ ਅਤੇ ਇੱਕ ਪੈਰ ਨਾ ਹੋਣ ਦੇ ਬਾਵਜੂਦ ਕੂਹਣੀ ਨਾਲ ਲਿਖ ਕੇ 12ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਸਕੂਲ ਅਤੇ ਮਾਪਿਆਂ ਦੀ ਹੌਸਲਾ ਅਫਜ਼ਾਈ ਸਦਕਾ ਸ਼ਿਵਮ ਨੇ ਪਹਿਲਾ ਦਸਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ ਉਸ ਨੇ 81 ਫੀਸਦੀ ਅੰਕ ਪ੍ਰਾਪਤ ਕੀਤੇ ਸੀ।

PunjabKesari

ਦੱਸਣਯੋਗ ਹੈ ਕਿ ਗੁਜਰਾਤ ਦੇ ਵਡੋਦਰਾ 'ਚ ਰਹਿਣ ਵਾਲਾ ਸ਼ਿਵਮ ਸੋਲੰਕੀ ਨੇ 11 ਸਾਲ ਦੀ ਉਮਰ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਦਸੇ ਦੌਰਾਨ ਸ਼ਿਵਮ ਦੋਵਾਂ ਹੱਥਾਂ ਅਤੇ ਇਕ ਪੈਰ ਤੋਂ ਨਿਕਾਰਾ ਹੋ ਗਿਆ ਸੀ। ਸ਼ਿਵਮ ਨੇ ਦੱਸਿਆ ਹੈ, ''ਮੇਰੇ ਪਰਿਵਾਰ ਨੇ ਮੇਰਾ ਕਾਫੀ ਹੌਂਸਲਾ ਵਧਾਇਆ ਹੈ। ਮਾਂ ਕਹਿੰਦੀ ਹੈ ਕਿ ਤੂੰ ਪੂਰੀ ਹਿੰਮਤ ਨਾਲ ਆਮ ਲੋਕਾਂ ਦੀ ਤਰ੍ਹਾਂ ਜੀਉਣਾ ਹੈ। ਉਨ੍ਹਾਂ ਨੇ ਮੈਨੂੰ ਕੂਹਣੀ ਨਾਲ ਲਿਖਣ ਦਾ ਵਿਚਾਰ ਦਿੱਤਾ ਸੀ।'' ਦੱਸ ਦੇਈਏ ਕਿ ਸ਼ਿਵਮ ਦੇ ਪਿਤਾ ਅਤੇ ਮਾਤਾ ਹੰਸਾਬੇਨ ਵਡੋਦਰਾ ਨਗਰ ਨਿਗਮ 'ਚ ਸਫਾਈ ਕਰਮਚਾਰੀ ਹਨ।

PunjabKesari

ਸ਼ਿਵਮ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਨੇ ਕਾਫੀ ਹਿੰਮਤ ਦਿਖਾਈ ਹੈ। ਪ੍ਰੀਖਿਆ ਲਈ ਸ਼ਿਵਮ ਨੇ ਖੁਦ ਨੂੰ ਕੂਹਣੀ ਨਾਲ ਲਿਖਣ ਦੇ ਕਾਬਿਲ ਬਣਾਇਆ ਹੈ। ਉਸ ਨੂੰ ਸਕੂਲ ਤੋਂ ਵੀ ਕਾਫੀ ਸਪੋਰਟ ਮਿਲੀ ਹੈ। ਇਸ ਤੋਂ ਇਲਾਵਾ ਨਾਲ ਪੜ੍ਹਨ ਵਾਲੇ ਬੱਚਿਆਂ ਨੇ ਹਮੇਸ਼ਾ ਹੌਂਸਲਾ ਅਫਜ਼ਾਈ ਕੀਤੀ ਹੈ।

PunjabKesari


Iqbalkaur

Content Editor

Related News