ਕੋਵਿਡ-19: ਗੁਜਰਾਤ ਹਾਈਕੋਰਟ ਨੇ ਰੱਥ ਯਾਤਰਾ ''ਤੇ ਰੋਕ ਲਗਾਈ
Saturday, Jun 20, 2020 - 10:46 PM (IST)
ਅਹਿਮਦਾਬਾਦ— ਗੁਜਰਾਤ ਹਾਈਕੋਰਟ ਨੇ ਇੱਥੇ ਹਰ ਸਾਲ ਆਯੋਜਿਤ ਹੋਣ ਵਾਲੀ ਭਗਵਾਨ ਜਗਨਨਾਥ ਰੱਥ ਯਾਤਰਾ 'ਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਰੋਕ ਲਾਉਣ ਦਾ ਹੁਕਮ ਦਿੱਤਾ।
ਮੁੱਖ ਜਸਟਿਸ ਵਿਕਰਮ ਨਾਥ ਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਰੱਥ ਯਾਤਰਾ ਨਾਲ ਸੰਬੰਧਤ ਸਾਰੇ ਤਰ੍ਹਾਂ ਦੀ ਧਰਮ ਨਿਰਪੱਖ ਅਤੇ ਧਾਰਮਿਕ ਗਤੀਵਧੀਆਂ 'ਤੇ ਰੋਕ ਲਾ ਦਿੱਤੀ।
ਇਹ ਹੁਕਮ ਇਕ ਪਟੀਸ਼ਨਕਰਤਾ ਦੀ ਬੇਨਤੀ, ਬਚਾਓ ਪੱਖ ਦੇ ਜਵਾਬ ਅਤੇ ਪੁਰੀ ਦੀ ਰੱਥ ਯਾਤਰਾ 'ਤੇ ਰੋਕ ਦੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮ ਦੇ ਮੱਦੇਨਜ਼ਰ ਦਿੱਤਾ ਗਿਆ। ਸੂਬਾ ਸਰਕਾਰ ਨੇ ਅਦਾਲਤ ਨੂੰ ਸੂਚਤ ਕੀਤਾ ਸੀ ਕਿ ਰੱਥ ਯਾਤਰਾ ਮਾਰਗ ਤਕਰੀਬਨ 18 ਕਿਲੋਮੀਟਰ ਲੰਮਾ ਹੈ ਅਤੇ ਤਕਰੀਬਨ 7-8 ਲੱਖ ਇਸ 'ਚ ਸ਼ਾਮਲ ਹੁੰਦੇ ਹਨ। ਇਸ ਤੋਂ ਬਾਅਦ ਅਦਾਲਤ ਨੇ ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤ ਨੂੰ ਦੇਖਦੇ ਹੋਏ ਯਾਤਰਾ 'ਤੇ ਰੋਕ ਲਾ ਦਿੱਤੀ।