ਗੁਜਰਾਤ ''ਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ
Friday, Jul 05, 2019 - 11:06 AM (IST)
ਨਵੀਂ ਦਿੱਲੀ—ਗੁਜਰਾਤ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਰਾਜ ਸਭਾ ਦੀਆਂ 2 ਸੀਟਾਂ ਲਈ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੇ ਲਈ ਗਾਂਧੀਨਗਰ 'ਚ ਅੱਜ ਵੋਟਿੰਗ ਹੋ ਰਹੀ ਹੈ। ਰਾਜ ਸਭਾ ਚੋਣਾਂ ਲਈ ਵੋਟਿੰਗ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ। ਭਾਜਪਾ ਦੇ ਰਾਜ ਸਭਾ ਮੈਂਬਰ ਅਮਿਤ ਸ਼ਾਹ ਦੀ ਖਾਲੀ ਸੀਟ ਦਾ ਬੈਲੇਟ ਪੇਪਰ ਚਿੱਟੇ (ਵਾਈਟ) ਰੰਗ ਦਾ ਰੱਖਿਆ ਗਿਆ ਹੈ। ਸਮ੍ਰਿਤੀ ਈਰਾਨੀ ਲੋਕ ਸਭਾ 'ਚ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੀ ਗੁਜਰਾਤ ਦੀ ਰਾਜ ਸਭਾ ਸੀਟ ਖਾਲੀ ਹੈ। ਇਸ ਸੀਟ ਲਈ ਗੁਲਾਬੀ ਰੰਗ ਦਾ ਬੈਲੇਟ ਪੇਪਰ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਇੱਥੇ ਦੋ ਸੀਟਾਂ ਖਾਲੀ ਹੋਈਆਂ ਸੀ। ਭਾਜਪਾ ਵੱਲੋਂ ਇੱਥੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਓ. ਬੀ. ਸੀ. ਨੇਤਾ ਜੁਗਲੀ ਜੀ ਠਾਕੋਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਚੰਦ੍ਰਿਕਾ ਚੁੜਾਸਮਾ ਅਤੇ ਗੌਰਵ ਪਾਂਡਿਆ ਉਮੀਦਵਾਰ ਹਨ। ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਹੁਣ ਸਾਰੇ ਵਿਧਾਇਕਾਂ ਨੂੰ ਇੱਕ ਦਿਨ ਦੇ ਕੈਂਪ ਲਈ ਬਨਾਸਕਾਂਠਾ ਦੇ ਬਲਰਾਮ ਪੈਲੇਸ ਰਿਸੋਰਟ 'ਚ ਰੱਖਿਆ ਸੀ।