ਗੁਜਰਾਤ ਦੇ ਜੌਹਰੀ ਨੇ ਚਾਂਦੀ ਦਾ ਬਣਾਇਆ ਰਾਮ ਮੰਦਰ ਦਾ ਮਾਡਲ, ਤੁਸੀਂ ਵੀ ਕਰੋ ਦਰਸ਼ਨ
Wednesday, Mar 22, 2023 - 11:28 AM (IST)
ਸੂਰਤ- ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹਰ ਰਾਮ ਭਗਤ ਰਾਮ ਮੰਦਰ ਬਣਨ ਦੀ ਉਡੀਕ ਕਰ ਰਿਹਾ ਹੈ। ਇਸ ਦਰਮਿਆਨ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ ਜੌਹਰੀ ਨੇ ਚਾਂਦੀ ਦਾ ਅਨੋਖਾ ਅਤੇ ਖ਼ੂਬਸੂਰਤ ਰਾਮ ਮੰਦਰ ਦਾ ਮਾਡਲ ਬਣਾਇਆ ਹੈ। ਜੌਹਰੀ ਨੇ ਰਾਮ ਮੰਦਰ ਦੇ 4 ਵੱਖ-ਵੱਖ ਮਾਡਲ ਤਿਆਰ ਕੀਤੇ ਹਨ।
ਇਹ ਵੀ ਪੜ੍ਹੋ- ਅਸੀਂ PM ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਕੋਈ ਝਗੜਾ ਨਹੀਂ ਚਾਹੁੰਦੇ: CM ਕੇਜਰੀਵਾਲ
ਇਹ ਮਾਡਲ ਚੇਤ ਦੇ ਨਰਾਤਿਆਂ ਮੌਕੇ ਜਨਤਾ ਦੇ ਦਰਸ਼ਨਾਂ ਲਈ ਉਪਲੱਬਧ ਹੋਣਗੇ, ਜੋ ਅਸਲੀ 'ਚ ਰਾਮ ਮੰਦਰ ਦੇ ਦਰਸ਼ਨ ਕਰਨ ਵਰਗਾ ਅਨੁਭਵ ਪ੍ਰਦਾਨ ਕਰੇਗਾ। ਸੂਰਤ ਦੇ ਜੌਹਰੀ ਡੀ. ਖੁਸ਼ਾਲਦਾਸ ਨੇ ਮੰਦਰ ਦੀਆਂ 4 ਵੱਖ-ਵੱਖ ਚਾਂਦੀ ਦੇ ਮਾਡਲ ਬਣਾਏ ਹਨ, ਜਿਨ੍ਹਾਂ ਦਾ ਵਜ਼ਨ 600 ਗ੍ਰਾਮ ਤੋਂ ਲੈ ਕੇ 5.6 ਕਿਲੋਗ੍ਰਾਮ ਤੱਕ ਹੈ।
ਇਹ ਵੀ ਪੜ੍ਹੋ- ਮੁੰਡੇ ਦਾ ਅਗਵਾ ਕਰਨ ਮਗਰੋਂ ਕਤਲ; ਮਾਪਿਆਂ ਦਾ ਸੌ ਸੁੱਖਾਂ ਦਾ ਸੀ ਪੁੱਤ, 6 ਭੈਣਾਂ ਨੇ ਗੁਆਇਆ ਇਕਲੌਤਾ ਭਰਾ
ਇਨ੍ਹਾਂ ਜਟਿਲ ਨੱਕਾਸ਼ੀ ਮਾਡਲ ਦੀ ਕੀਮਤ 70,000 ਤੋਂ 5 ਲੱਖ ਰੁਪਏ ਦਰਮਿਆਨ ਹੈ। ਇਨ੍ਹਾਂ ਵੱਖ-ਵੱਖ ਚਾਂਦੀ ਦੇ ਮਾਡਲਾਂ ਨੂੰ ਬਣਾਉਣ ਵਿਚ ਲੱਗਭਗ 2 ਮਹੀਨੇ ਦੀ ਸਖ਼ਤ ਮਿਹਨਤ ਲੱਗੀ। ਮੰਦਰ ਨੂੰ ਚਾਂਦੀ ਦਾ ਰੂਪ ਦੇਣ ਤੋਂ ਪਹਿਲਾਂ ਲੱਕੜ ਦਾ ਤਿਆਰ ਕੀਤਾ ਗਿਆ। ਚਾਂਦੀ ਦਾ ਰਾਮ ਮੰਦਰ ਦਾ ਮਾਡਲ ਵੇਖਣ ਵਿਚ ਬਹੁਤ ਹੀ ਖ਼ੂਬਸੂਰਤ ਲੱਗਦਾ ਹੈ।
ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਨੇ ਪੇਸ਼ ਕੀਤਾ 78,800 ਕਰੋੜ ਦਾ ਬਜਟ, 'ਮਾਡਰਨ ਦਿੱਲੀ' ਲਈ ਕੁੱਲ 9 ਸਕੀਮਾਂ