ਗੁਜਰਾਤ : ਟਿੱਡੀਆਂ ਦੇ ਆਤੰਕ ਤੋਂ ਪਰੇਸ਼ਾਨ ਕਿਸਾਨ ਖੇਤਾਂ ''ਚ ਵਜਾ ਰਹੇ ਹਨ ਡੀ.ਜੇ. ''ਤੇ ਗੀਤ
Monday, Dec 23, 2019 - 03:33 PM (IST)

ਗਾਂਧੀਨਗਰ— ਗੁਜਰਾਤ ਦੇ ਉੱਤਰੀ ਇਲਾਕਿਆਂ 'ਚ ਟਿੱਡੀ ਦਲ ਦੇ ਆਤੰਕ ਤੋਂ ਪਰੇਸ਼ਾਨ ਕਿਸਾਨ ਇਨ੍ਹਾਂ ਕੀਟਾਂ ਤੋਂ ਬਚਣ ਲਈ ਆਪਣੇ ਖੇਤਾਂ 'ਚ ਧੂੰਆਂ ਕਰਨ ਤੋਂ ਲੈ ਕੇ ਤੇਜ਼ ਆਵਾਜ਼ ਵਾਲੇ ਡੀ.ਜੇ. 'ਤੇ ਗੀਤ ਵਜਾਉਣ 'ਚ ਜੁਟੇ ਹਨ। ਲਗਭਗ 10 ਦਿਨ ਪਹਿਲਾਂ 14 ਦਸੰਬਰ ਨੂੰ ਰਾਜਸਥਾਨ ਵਲੋਂ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੇ ਵਾਵ ਇਲਾਕੇ 'ਚ ਪਹਿਲੀ ਵਾਰ ਦਾਖਲ ਹੋਣ ਤੋਂ ਬਾਅਦ ਕਰੋੜਾਂ ਟਿੱਡੀਆਂ ਦਾ ਦਲ ਹੁਣ ਤੱਕ ਤਿੰਨ ਜ਼ਿਲਿਆਂ (ਪਾਟਨ ਅਤੇ ਮਹੇਸਾਣਾ ਸਮੇਤ) ਦੇ ਕੁਝ ਹਿੱਸਿਆਂ 'ਚ ਫੈਲ ਗਏ ਹਨ। ਇਨ੍ਹਾਂ ਨੇ ਏਰੰਡ, ਰਾਈ, ਕਪਾਹ, ਕਣਕ, ਸੌਂਫ ਆਦਿ ਦੀ ਫਸਲ ਨੂੰ ਬਹੁਤ ਨੁਕਸਾਨ ਵੀ ਪਹੁੰਚਾਇਆ ਹੈ।
ਦੂਜੇ ਪਾਸੇ ਟਿੱਡੀ ਜਿਨ੍ਹਾਂ ਨੂੰ ਸਥਾਨਕ ਭਾਸ਼ਾ 'ਚ ਤੀੜ ਕਿਹਾ ਜਾਂਦਾ ਹੈ, ਨੂੰ ਦੌੜਾਉਣ ਲਈ ਕਿਸਾਨ ਖੇਤਾਂ 'ਚ ਧੂੰਆਂ ਕਰਨ, ਤੇਜ਼ ਆਵਾਜ਼ ਕਰਨ ਲਈ ਥਾਲੀ ਅਤੇ ਵੇਲਣ ਨਾਲ ਆਵਾਜ਼ ਕਰਨ ਡੀ.ਜੇ. ਦੇ ਤੇਜ਼ ਗੀਤ ਵਜਾਉਣ ਵਰਗੇ ਉਪਾਅ ਕਰ ਰਹੇ ਹਨ। ਗੁਜਰਾਤ ਦੇ ਖੇਤੀਬਾੜੀ ਨਿਰਦੇਸ਼ਕ ਬੀ.ਐੱਮ. ਮੋਦੀ ਨੇ ਦੱਸਿਆ ਕਿ ਟਿੱਡੀ ਕੰਟਰੋਲ ਸੰਬੰਧੀ ਕੇਂਦਰ ਸਰਕਾਰ ਦੇ ਕਾਰਜਕਾਲ ਅਤੇ ਰਾਜ ਸਰਕਾਰ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ। ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਟਿੱਡੀ ਦਲ ਫਸਲ ਵਾਲੇ ਖੇਤਾਂ ਤੋਂ ਦੂਰ ਰਹਿਣ। ਦੂਜੇ ਪਾਸੇ ਮਹੇਸਾਣਾ ਦੇ ਖੇਰਾਲੂ ਦੇ ਵਿਧਾਇਕ ਅਜਮਲ ਠਾਕੋਰ ਨੇ ਤਾਂ ਸਰਕਾਰ ਤੋਂ ਟਿੱਡੀ ਦਲ ਨੂੰ ਦੌੜਾਉਣ ਲਈ ਹੈਲੀਕਾਪਟਰ ਤੋਂ ਜੰਤੁਨਾਸ਼ਕ ਦਵਾਈ ਦਾ ਛਿੜਕਾਅ ਕਰਨ ਦੀ ਮੰਗ ਕੀਤੀ ਹੈ।