ਗੁਜਰਾਤ: ਪ੍ਰਦਰਸ਼ਨੀ ਦਾ ਨਾਂ 'ਮਹਾਤਮਾ ਗਾਂਧੀ 150 ਜਯੰਤੀ', ਲਾਏ ਗਏ 750 ਕਿਸਮਾਂ ਦੇ ਫੁੱਲ

Sunday, Jan 05, 2020 - 11:51 AM (IST)

ਗੁਜਰਾਤ: ਪ੍ਰਦਰਸ਼ਨੀ ਦਾ ਨਾਂ 'ਮਹਾਤਮਾ ਗਾਂਧੀ 150 ਜਯੰਤੀ', ਲਾਏ ਗਏ 750 ਕਿਸਮਾਂ ਦੇ ਫੁੱਲ

ਅਹਿਮਦਾਬਾਦ—ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਨੇ ਸਾਲਾਨਾ ਫੁੱਲ ਪ੍ਰਦਰਸ਼ਨੀ ਦੀ ਥੀਮ 'ਮਹਾਤਮਾ ਗਾਂਧੀ 150 ਜਯੰਤੀ' 'ਤੇ ਰੱਖਿਆ ਹੈ। ਇਹ ਪ੍ਰਦਰਸ਼ਨੀ 4 ਜਨਵਰੀ (ਸ਼ਨੀਵਾਰ) ਤੋਂ ਸ਼ੁਰੂ ਹੋਈ ਅਤੇ 19 ਜਨਵਰੀ ਤੱਕ ਚੱਲੇਗੀ। ਸਾਬਰਮਤੀ ਰਿਵਰ ਫ੍ਰੰਟ ਦੇ ਸਰਦਾਰ ਬ੍ਰਿਜ ਤੋਂ ਐਲਿਸਬ੍ਰਿਜ ਤੱਕ ਲਗਭਗ 1 ਲੱਖ 10 ਹਜ਼ਾਰ ਸਕੇਅਰ ਮੀਟਰ 'ਚ ਇਹ ਫੁੱਲ ਪ੍ਰਦਰਸ਼ਨੀ ਫੈਲੀ ਹੈ।

PunjabKesari
ਇਸ ਫੁੱਲ ਪ੍ਰਦਰਸ਼ਨੀ 'ਚ ਮਹਾਤਮਾ ਗਾਂਧੀ ਦੀ 150 ਜਯੰਤੀ, ਮੱਛਰ, ਫਾਇਰ ਬ੍ਰਿਗੇਡ ਸਮੇਤ 8 ਥੀਮਾਂ ਦੇ ਆਧਾਰ 'ਤੇ ਸਜਾਈ ਗਈ ਹੈ। ਇੱਥੇ 750 ਕਿਸਮਾਂ ਦੇ 10 ਲੱਖ ਤੋਂ ਜ਼ਿਆਦਾ ਫੁੱਲ ਲਾਏ ਗਏ ਹਨ। ਫੁੱਲ ਪ੍ਰਦਰਸ਼ਨੀ ਦੇ ਸਬੰਧ 'ਚ ਮਿਊਂਸੀਪਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਉਮੀਦ ਹੈ ਕਿ ਲੋਕ ਇੱਥੇ ਆ ਕੇ ਵਾਤਾਵਰਨ, ਸਫਾਈ ਅਤੇ ਗ੍ਰੀਨ ਐਂਡ ਕਲੀਨ ਦੇ ਕੰਸੈਪਟ ਨੂੰ ਅਪਣਾਉਣਗੇ। ਇਸ ਦੇ ਨਾਲ ਹੀ ਸ਼ਹਿਰ ਨੂੰ ਵੀ ਰੰਗੀਨ ਬਣਾਉਣਗੇ।

PunjabKesari
ਪ੍ਰਦਰਸ਼ਨੀ ਦੇ ਪਹਿਲੇ ਹੀ ਦਿਨ ਹੀ ਕਾਫੀ ਗਿਣਤੀ 'ਚ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ। ਇਸ ਪ੍ਰਦਰਸ਼ਨੀ 'ਚ ਫੁੱਲਾਂ ਦੀ ਆਕ੍ਰਿਤੀਆਂ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਪ੍ਰਦਰਸ਼ਨੀ ਸਵੇਰਸਾਰ 10 ਵਜੇ ਤੋਂ ਰਾਤ 9 ਵਜੇ ਤੱਕ ਸਾਬਰਮਤੀ ਰਿਵਰ ਫ੍ਰੰਟ 'ਤੇ ਆਮ ਲੋਕਾਂ ਲਈ ਖੁੱਲੀ ਰਹੇਗੀ।

PunjabKesari
ਇਸ ਪ੍ਰਦਰਸ਼ਨੀ 'ਚ ਫੁੱਲਾਂ ਤੋਂ ਹੀ ਗੁਜਰਾਤ ਦਾ ਨਕਸ਼ਾ, ਬੁਲੇਟ ਟ੍ਰੇਨ, ਗਾਂਧੀ ਜੀ, ਗਾਂਧੀ ਜੀ ਦਾ ਚਰਖਾ ਅਤੇ ਗਾਂਧੀ ਜੀ ਦੇ ਚਸ਼ਮੇ ਵਰਗੀਆਂ ਬਣਾਈਆਂ 50 ਮੂਰਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਫੁੱਲਾਂ ਨਾਲ ਸਜਾਈਆਂ 12 ਫੁੱਟ ਦੀਆਂ 10 ਵਰਟੀਕਲ ਕੰਧਾਂ ਵੀ ਸਾਰਿਆਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਇੰਨਾ ਹੀ ਨਹੀਂ ਸੈਲਫੀ ਦੇ ਕ੍ਰੇਜ ਨੂੰ ਦੇਖਦੇ ਹੋਏ ਤਿੰਨ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।

PunjabKesari
ਅਧਿਕਾਰੀਆਂ ਨੇ ਦੱਸਿਆ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਐਡਵਾਂਸ ਟਿਕਟ ਬੁਕਿੰਗ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਵਾਰ 'ਸ਼ੋ-ਮਾਈ ਪਾਰਕਿੰਗ' ਆਧਾਰਿਤ ਸਮਾਰਟ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਇਹ ਸਹੂਲਤ ਕਾਰ ਹੀ ਨਹੀਂ ਬਲਕਿ ਦੋ-ਪਹੀਆ ਅਤੇ ਤਿੰਨ-ਪਹੀਆਂ ਵਾਹਨਾਂ ਲਈ ਵੀ ਹੋਵੇਗੀ।

PunjabKesari

 


author

Iqbalkaur

Content Editor

Related News