ਗੁਜਰਾਤ ਦੇ ਤੱਟ ਨੇੜੇ ਤੇਲ ਦੇ ਟੈਂਕਰ ਨੂੰ ਲੱਗੀ ਅੱਗ
Thursday, Jan 18, 2018 - 03:32 PM (IST)

ਨਵੀਂ ਦਿੱਲੀ— ਗੁਜਰਾਤ ਦੇ ਤੱਟ ਨੇੜੇ ਅੱਜ ਮਰਚੈਂਟ ਨੇਵੀ ਦੇ ਇਕ ਤੇਲ ਟੈਂਕਰ ਨੂੰ ਬੁੱਧਵਾਰ ਸ਼ਾਮ 6 ਵਜੇ ਅੱਗ ਲੱਗ ਗਈ। ਇਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਟੈਂਕਰ 'ਚ 30,000 ਟਨ ਹਾਈ ਸਪੀਡ ਡੀਜ਼ਲ ਹੈ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਹ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਟੈਂਕਰ 'ਚ ਮੌਜੂਦ ਤੇਲ ਸਮੁੰਦਰ 'ਚ ਬਿਖਰਿਆ ਹੈ ਜਾਂ ਨਹੀਂ। ਚਾਲਕ ਦਲ ਦੇ ਸਾਰੇ 26 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ 'ਚੋਂ 2 ਲੋਕ ਜ਼ਖਮੀ ਹੋ ਗਏ।
Indian Coast Guard rescued 26 crew members of MT Genessa oil tanker after fire broke out on it while anchored 15 nautical miles off Deendayal Port Kandla, this evening, 2 members suffered minor burns. Coast Guard to cordon the vessel to avoid oil spillage. (file pic) #Gujarat pic.twitter.com/mIYTQT3K4O
— ANI (@ANI) January 17, 2018
ਇਕ ਤੱਟ ਰੱਖਿਅਕ ਅਧਿਕਾਰੀ ਨੇ ਦੱਸਿਆ, ਚਾਲਕ ਦਲ ਦੇ ਡੱਬੇ 'ਚ ਅੱਗ ਲੱਗ ਗਈ ਅਤੇ ਅੱਗ ਬੁਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਤੱਟ ਰੱਖਿਅਕ ਇੰਟਰਸੈਪਟਰ ਬੋਟਸੀ-403 ਮੌਕੇ 'ਤੇ ਹੈ। ਸਮੁੰਦਰੀ ਸੁਰੱਖਿਆ
ਏਜੰਸੀ ਦੀ ਪ੍ਰਦੂਸ਼ਣ ਕੰਟਰੋਲ ਟੀਮ ਨੂੰ ਸੂਚਿਤ ਕੀਤਾ ਗਿਆ ਹੈ। ਅੱਗ ਦੀ ਸਥਿਤੀ ਦਾ ਪਤਾ ਲਗਾਉਣ ਲਈ ਡੋਨਰਯ ਜਹਾਜ ਨੂੰ ਲਿਆਂਦਾ ਗਿਆ ਹੈ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਟੈਂਕਰ 'ਚ ਮੌਜ਼ੂਦ ਤੇਲ ਸਮੁੰਦਰ 'ਚ ਡੁੱਲਿਆ ਹੈ ਜਾਂ ਨਹੀਂ।