ਗੁਜਰਾਤ : ਭਰੂਚ ਦੀ ਕੈਮੀਕਲ ਫੈਕਟਰੀ 'ਚ ਲੱਗੀ ਅੱਗ, 20 ਮਜ਼ਦੂਰ ਹੋਏ ਜ਼ਖਮੀ

05/17/2022 10:46:01 PM

ਨੈਸ਼ਨਲ ਡੈਸਕ-ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਹੇਜ 'ਚ ਮੰਗਲਵਾਰ ਨੂੰ ਇਕ ਐਗਰੋ-ਕੈਮੀਕਲ ਕੰਪਨੀ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ 20 ਮਜ਼ਦੂਰ ਜ਼ਖਮੀ ਹੋ ਗਏ ਜਿਸ 'ਚੋਂ 9 ਦੀ ਹਾਲਤ ਗੰਭੀਰ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਅਧਿਕਾਰੀ ਤੁਸ਼ਾਰ ਸੁਮੇਰਾ ਨੇ ਦੱਸਿਆ ਕਿ ਅੱਗ ਭਾਰਤ ਕੈਮੀਕਲਜ਼ ਕੰਪਨੀ ਦੇ ਕਾਰਖਾਨੇ 'ਚ ਕਰੀਬ ਚਾਰ ਵਜੇ ਲੱਗੀ।

ਇਹ ਵੀ ਪੜ੍ਹੋ :-ਅਮਰੀਕੀ ਵਫ਼ਦ ਨੇ ਚੋਣ ਕਮਿਸ਼ਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਉਨ੍ਹਾਂ ਦੱਸਿਆ ਕਿ ਅੱਗ ਲੱਗਣ ਅਤੇ ਉਸ ਦੇ ਕਾਰਨ ਹੋਏ ਧਮਾਕੇ 'ਚ 20 ਮਜ਼ਦੂਰ ਜ਼ਖਮੀ ਹੋਏ ਹਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ 9 ਮਜ਼ਦੂਰਾਂ ਨੂੰ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਕੰਪਲੈਕਸ 'ਚ ਮੌਜੂਦ ਹੋਰ 50 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ। ਸੁਮੇਰਾ ਨੇ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਰਸਾਇਣਾਂ ਕਾਰਨ ਅੱਗ ਬੁਝਾਉਣ ਦੀ ਮੁਹਿੰਮ 'ਚ ਜ਼ਿਆਦਾ ਸਮਾਂ ਲੱਗਿਆ।

ਇਹ ਵੀ ਪੜ੍ਹੋ :- ਇਪਸਾ ਵੱਲੋਂ ਬ੍ਰਿਸਬੇਨ 'ਚ ਰਾਜੀ ਮੁਸੱਵਰ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ ਆਯੋਜਿਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News