ਗੁਜਰਾਤ ’ਚ ਕਿਸਾਨ ਨੇ ਬਣਾਈ ਭੱਠੀ, ਜੋ ਘੱਟ ਲੱਕੜੀ ਅਤੇ ਘੱਟ ਸਮੇਂ ’ਚ ਕਰਦੀ ਹੈ ਲਾਸ਼ਾਂ ਦਾ ਅੰਤਿਮ ਸੰਸਕਾਰ
Friday, Apr 23, 2021 - 11:45 AM (IST)
ਰਾਜਕੋਟ– ਕੋਰੋਨਾ ਮਹਾਮਾਰੀ ਨੇ ਹਸਪਤਾਲਾਂ ’ਚ ਸਹੂਲਤਾਂ, ਬਿਸਤਰਿਆਂ, ਟੀਕਿਆਂ, ਆਕਸੀਜਨ ਦੀ ਕਮੀ ਨੂੰ ਤਾਂ ਉਜਾਗਰ ਕੀਤਾ ਹੀ ਹੈ, ਇਸ ਦੀ ਚਪੇਟ ’ਚ ਆਉਣ ਨਾਲ ਵੱਡੇ ਪੱਧਰ ’ਤੇ ਹੋਣ ਵਾਲੀਆਂ ਮੌਤਾਂ ਨੇ ਵਾਤਾਵਰਣ ਸਬੰਧੀ ਇਕ ਮੁੱਦਾ ਵੀ ਸਾਹਮਣੇ ਲਿਆ ਦਿੱਤਾ ਹੈ। ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਆਖਰੀ ਸਸਕਾਰ ਲਈ ਟਨਾਂ ਦੇ ਹਿਸਾਬ ਨਾਲ ਲੱਕੜ ਰੋਜ਼ ਸਾੜੀ ਜਾ ਰਹੀ ਹੈ ਤੇ ਇਸ ਲਈ ਵੱਡੀ ਗਿਣਤੀ ’ਚ ਦਰੱਖਤਾਂ ਨੂੰ ਵੱਢਣਾ ਪੈ ਰਿਹਾ ਹੈ। ਸੰਕਟ ਦੀ ਇਸ ਘੜੀ ’ਚ ਗੁਜਰਾਤ ’ਚ ਇਕ ਅਜਿਹੀ ਫਰਨੇਸ ਜਾਂ ਭੱਠੀ ਬਣਾਈ ਗਈ ਹੈ ਜੋ ਘੱਟ ਲਕੜੀ ਤੇ ਘੱਟ ਸਮੇਂ ’ਚ ਲਾਸ਼ਾਂ ਦਾ ਆਖਰੀ ਸਸਕਾਰ ਕਰਨ ’ਚ ਪਰਿਵਾਰਕ ਮੈਂਬਰਾਂ ਤੇ ਪ੍ਰਸ਼ਾਸਨ ਦੀ ਮਦਦਗਾਰ ਬਣੀ ਹੋਈ ਹੈ।
ਇਹ ਵੀ ਪੜ੍ਹੋ– ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ
ਇਹ ਕਾਰਨਾਮਾ ਕੀਤਾ ਹੈ ਕਿ ਗੁਜਰਾਤ ਦੇ ਕੇਸ਼ੋਦ ਨਗਰ ਦੇ 56 ਸਾਲਾ ਕਿਸਾਨ ਅਰਜੁਨ ਪਗਧਰ ਨੇ। ਮੋਟੇ ਅਨੁਮਾਨ ਦੇ ਅਨੁਸਾਰ ਇਕ ਲਾਸ਼ ਸਾੜਣ ਲਈ ਜਿੰਨੇ ਕਿੱਲੋ ਲੱਕੜ ਦੀ ਲੋੜ ਪੈਂਦੀ ਹੈ, ਇਹ ਭੱਠੀ ਉਸ ਦੇ ਮੁਕਾਬਲੇ 25 ਫੀਸਦੀ ਲੱਕੜ ਨਾਲ ਹੀ ਲਾਸ਼ ਦਾ ਚੰਗੀ ਤਰ੍ਹਾਂ ਆਖਰੀ ਸਸਕਾਰ ਕਰ ਰਹੀ ਹੈ। ਇੰਨਾ ਹੀ ਨਹੀਂ ਪਰਿਵਾਰਕ ਮੈਂਬਰ ਇਸ ਭੱਠੀ ’ਚ ਜੈਵਿਕ ਕੋਲੋ ਜਾਂ ਗੋਹੇ ਨਾਲ ਬਣੀਆਂ ਪਾਥੀਆਂ ਵੀ ਵਰਤ ਸਕਦੇ ਹਨ। ਪਗਧਰ ਦੱਸਦੇ ਹਨ ਕਿ ਭੱਠੀ ਵਿਗਿਆਨਕ ਢੰਗ ਨਾਲ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਭੱਠੀ ’ਚੋਂ ਨਿਕਲਣ ਲਈ ਅੱਗ ਨੂੰ ਕੋਈ ਰਾਹ ਨਾ ਮਿਲੇ ਤੇ ਉਹ ਲਾਸ਼ ਦੇ ਸਾਰੇ ਅੰਗਾਂ ਤੱਕ ਬਰਾਬਰ ਪਹੁੰਚੇ। ਪਗਧਰ ਨੇ ਜ਼ੋਰ ਦੇ ਕੇ ਕਿਹਾ ਕਿ ਭੱਠੀ ਬਣਾਉਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਆਖਰੀ ਸਸਕਾਰ ਸਾਰੇ ਹਿੰਦੂ ਵਿਧੀ-ਵਿਧਾਨ ਨਾਲ ਬਿਨਾ ਰੁਕਾਵਟ ਦੇ ਸੰਪੰਨ ਹੋਵੇ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
14 ਸਾਲਾਂ ਦੀ ਉਮਰ ’ਚ ਆਇਆ ਸੀ ਵਿਚਾਰ
ਅਰਜੁਨ ਪਗਧਰ ਜਦ 14 ਸਾਲਾਂ ਦਾ ਸੀ ਤਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਆਖਰੀ ਸਸਕਾਰ ’ਚ ਗਿਆ ਸੀ। ਲਾਸ਼ ਸਾੜਣ ਲਈ ਲਿਆਂਦੀ ਗਈ ਬਹੁਤ ਜ਼ਿਆਦਾ ਲੱਕੜ ਦੇਖ ਕੇ ਉਹ ਹੈਰਾਨ ਰਹਿ ਗਿਆ ਸੀ। ਉਸ ਦੇ ਮਨ ’ਚ ਤੁਰੰਤ ਇਹ ਸਵਾਲ ਉਠਿਆ ਸੀ ਕਿ ਇੰਨੀ ਲੱਕੜ ਲਈ ਕਿੰਨੇ ਦਰੱਖਤ ਕੱਟਣੇ ਪਏ ਹੋਣਗੇ। ਉਹ ਦੱਸਦਾ ਹੈ ਕਿ ਇਕ ਦਰੱਖਤ, ਜਿਸ ਤੋਂ 100 ਤੋਂ 150 ਕਿੱਲੋ ਲੱਕੜ ਮਿਲਦੀ ਹੈ, ਉਸ ਨੂੰ ਵੱਡਾ ਹੋਣ ’ਚ ਲਗਭਗ 15 ਸਾਲ ਲੱਗਦੇ ਹਨ। ਇਸ ਨਾਲ ਹਰਿਆਲੀ ਨੂੰ ਜੋ ਨੁਕਸਾਨ ਪਹੁੰਚ ਰਿਹਾ ਹੈ, ਉਸ ਦੀ ਕਲਪਨਾ ਕਰਨਾ ਕਿਸੇ ਲਈ ਵੀ ਮੁਸ਼ਕਿਲ ਨਹੀਂ ਹੈ।
ਇਹ ਵੀ ਪੜ੍ਹੋ– ਕੋਰੋਨਾ ਜਾਂਚ ਤੋਂ ਬਚਣ ਲਈ ਅਸਾਮ ’ਚ ਹਵਾਈ ਅੱਡੇ ਤੋਂ ਭੱਜੇ 300 ਯਾਤਰੀ
ਇਹ ਵੀ ਪੜ੍ਹੋ– ਹਿਮਾਚਲ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਮੰਦਰਾਂ ’ਚ ਨਹੀਂ ਮਿਲੇਗੀ ਐਂਟਰੀ
ਭੱਠੀ ਦੀ ਖਾਸੀਅਤ
-ਲਾਸ਼ ਤੇ ਲਕੜੀਆਂ ਵਿਚਾਲੇ ਜਗ੍ਹਾ ਛੱਡੀ ਜਾਂਦੀ ਹੈ, ਜਿਸ ਨਾਲ ਬਲਣ ਲਈ ਅੱਗ ਨੂੰ ਜ਼ਿਆਦਾ ਆਕਸੀਜਨ ਮਿਲੇ। ਘੱਟ ਲਕੜੀ ਸਾੜਣ ਦਾ ਇਹੀ ਫੰਡਾ ਹੈ।
-ਰਵਾਇਤੀ ਆਖਰੀ ਸਸਕਾਰ ’ਚ ਲੱਗਦੀ ਹੈ 250-400 ਕਿੱਲੋ ਲੱਕੜ, ਭੱਠੀ ’ਚ ਵਰਤੀ ਜਾਂਦੀ ਹੈ 70-80 ਕਿੱਲੋ।
-ਭੱਠੀ ’ਚ ਲਾਸ਼ ਦਾ ਆਖਰੀ ਸਸਕਾਰ 2 ਘੰਟਿਆਂ ’ਚ ਪੂਰਾ ਹੋ ਜਾਂਦਾ ਹੈ। ਰਵਾਇਤੀ ਆਖਰੀ ਸਸਕਾਰ ’ਚ ਲੱਗਦਾ ਹੈ 3 ਘੰਟਿਆਂ ਤੋਂ ਵੱਧ ਦਾ ਸਮਾਂ।
-ਅੱਗੇ ਤੇ ਪਿੱਛੇ ਢੱਕਣ ਹਨ, ਜੋ ਰਸਮਾਂ ਕਰਨ ਲਈ ਖੁੱਲ੍ਹਦੇ ਹਨ।
-ਭੱਠੀ ਦੀ ਛੱਤ ’ਚ ਸਿਰੇਮਿਕ ਭੱਠੀਆਂ ’ਚ ਵਰਤਿਆ ਜਾਣ ਵਾਲਾ ਸੇਰਾ-ਵੂਲ ਲਗਾਇਆ ਗਿਆ ਹੈ, ਜੋ 1500 ਡਿਗਰੀ ਤਾਪਮਾਨ ਝੱਲ ਜਾਂਦਾ ਹੈ। ਭੱਠੀ ’ਚ ਹਵਾ ਦੇਣ ਤੇ ਗਰਮ ਹਵਾ ਦੀ ਨਿਕਾਸੀ ਲਈ ਪੱਖੇ ਤੇ ਨੋਜ਼ਲ ਬਣਾਏ ਗਏ ਹਨ
ਇਹ ਵੀ ਪੜ੍ਹੋ : ਚੋਰ ਨੇ ਵਾਪਸ ਕੀਤੀ ਵੈਕਸੀਨ ਕਿਹਾ, 'ਸਾਰੀ... ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਟੀਕਾ ਹੈ'