ਗੁਜਰਾਤ ਚੋਣ ਨਤੀਜੇ: ਕ੍ਰਿਕਟਰ ਜਡੇਜਾ ਦੀ ਪਤਨੀ ਅਤੇ BJP ਉਮੀਦਵਾਰ ਰਿਵਾਬਾ ਜਿੱਤੀ

Thursday, Dec 08, 2022 - 03:56 PM (IST)

ਜਾਮਨਗਰ- ਗੁਜਰਾਤ ਦੀ ਜਾਮਨਗਰ ਉੱਤਰੀ ਵਿਧਾਨ ਸਭਾ ਸੀਟ ਤੋਂ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਅਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕਰਸ਼ਨਭਾਈ ਕਰਮੂਰ ਨੂੰ ਹਰਾਇਆ। 

ਇਹ ਵੀ ਪੜ੍ਹੋ- ਗੁਜਰਾਤ ਚੋਣ ਨਤੀਜੇ: ਭਾਜਪਾ ਨੇ ਬਣਾਈ ਵੱਡੀ ਲੀਡ, AAP ਨੇ ਜਿੱਤੀਆਂ 3 ਸੀਟਾਂ, ਜਾਣੋ ਕਾਂਗਰਸ ਦਾ ਹਾਲ

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਰਿਵਾਬਾ ਨੂੰ ਜਿੱਥੇ 77,630 ਵੋਟਾਂ ਮਿਲੀਆਂ, ਉੱਥੇ ਹੀ ‘ਆਪ’ ਦੇ ਕਰਮੂਰ ’ਚ 31,671 ਵੋਟਾਂ ਆਈਆਂ। ਕਾਂਗਰਸ ਦੇ ਬਿਪੇਂਦਰ ਸਿੰਘ ਜਡੇਜਾ 22,180 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ। ਜਾਮਨਗਰ ਉੱਤਰੀ ਸੀਟ ਤੋਂ ਮੁਕਾਬਲਾ ਦਿਲਚਸਪ ਰਿਹਾ। ਰਵਿੰਦਰ ਜਡੇਜਾ ਨੇ ਜਿੱਥੇ ਆਪਣੀ ਪਤਨੀ ਲਈ ਪ੍ਰਚਾਰ ਕੀਤਾ, ਉੱਥੇ ਹੀ ਉਨ੍ਹਾਂ ਦੀ ਭੈਣ ਨਯਨਾਬਾ ਜਡੇਜਾ ਨੇ ਕਾਂਗਰਸ ਲਈ ਪ੍ਰਚਾਰ ਕੀਤਾ।

ਇਹ ਵੀ ਪੜ੍ਹੋ- ਗੁਜਰਾਤ 'ਚ ਨਹੀਂ ਚੱਲਿਆ 'ਆਪ' ਦਾ ਝਾੜੂ, CM ਅਹੁਦੇ ਦੇ ਉਮੀਦਵਾਰ ਇਸੁਦਾਨ ਗੜ੍ਹਵੀ ਹਾਰੇ

ਦੱਸ ਦੇਈਏ ਕਿ ਗੁਜਰਾਤ ਦੇ 182 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਨੇ 64 ਸੀਟਾਂ ’ਤੇ ਲੀਡ ਬਣਾਈ ਹੋਈ ਹੈ ਅਤੇ ਉਸ ਨੇ 93 ਸੀਟਾਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਉੱਥੇ  ਹੀ ਕਾਂਗਰਸ ਦੇ ਖ਼ਾਤੇ ’ਚ 9 ਸੀਟਾਂ ਅਤੇ ਉਸ ਨੇ 7 ਸੀਟਾਂ ਜਿੱਤ ਲਈਆਂ ਹਨ। ਆਮ ਆਦਮੀ ਪਾਰਟੀ ਨੇ ਖਾਤੇ ’ਚ 2 ਸੀਟਾਂ ਹਨ ਅਤੇ 3 ਸੀਟਾਂ ਜਿੱਤੀਆਂ ਹਨ।


Tanu

Content Editor

Related News