ਕਾਲਜ ਵਿਦਿਆਰਥਣ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟਿਆ

12/11/2020 4:54:35 PM

ਸੂਰਤ- ਗੁਜਰਾਤ ਦੇ ਸੂਰਤ ਸ਼ਹਿਰ 'ਚ 18 ਸਾਲਾ ਇਕ ਕਾਲਜ ਵਿਦਿਆਰਥਣ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਇਕ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤਾ ਪਾਰਲੇ ਪੁਆਇੰਟ ਖੇਤਰ ਦੀ ਸੜਕ 'ਤੇ ਬੇਹੋਸ਼ ਪਈ ਸੀ ਅਤੇ ਉਸ ਦੇ ਸਰੀਰ ਤੋਂ ਖੂਨ ਵਹਿ ਰਿਹਾ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ ਅਤੇ ਪਾਰਲੇ ਪੁਆਇੰਟ 4 ਤੋਂ 5 ਮੰਜ਼ਲਾ ਰਿਹਾਇਸ਼ੀ ਇਮਾਰਤ ਨਾਲ ਘਿਰਿਆ ਹੈ। ਪੁਲਸ ਡਿਪਟੀ ਕਮਿਸ਼ਨਰ ਵਿਧੀ ਚੌਧਰੀ ਨੇ ਦੱਸਿਆ,''ਕਿਸੇ ਨੇ ਕੰਟਰੋਲ ਰੂਮ 'ਚ ਕੁੜੀ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਹ ਪਾਰਲੇ ਪੁਆਇੰਟ ਖੇਤਰ 'ਚ ਬੇਹੋਸ਼ ਪਈ ਹੋਈ ਹੈ। ਪੀੜਤਾ ਜ਼ਖਮੀ ਸੀ ਅਤੇ ਉਸ ਦੇ ਸਰੀਰ ਤੋਂ ਖੂਨ ਵਹਿ ਰਿਾ ਸੀ ਤਾਂ ਉਸ ਨੂੰ ਪਹਿਲਾਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ।''

ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਕੁੜੀ ਨਾਲ ਜਬਰ ਜ਼ਿਨਾਹ ਹੋਣ ਅਤੇ ਉਸ ਨੂੰ ਇਸ ਖੇਤਰ ਦੀ ਇਕ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟੇ ਜਾਣ ਦਾ ਪਤਾ ਲੱਗਾ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਸੂਰਤ ਪੁਲਸ ਨੇ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਪਛਾਣ ਕਰਨ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਲਿਮਬਾਯਾਤ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਇਕ ਟੈਂਪੂ ਚਾਲਕ ਦੀ ਧੀ ਹੈ ਅਤੇ ਉਹ ਬੁੱਧਵਾਰ ਸਵੇਰੇ ਗੋਦਾਦਾਰਾ ਖੇਤਰ ਸਥਿਤ ਆਪਣੇ ਘਰੋਂ ਸ਼ਹਿਰ ਦੇ ਵੇਸੂ ਖੇਤਰ 'ਚ ਸਥਿਤ ਕਾਲਜ ਲਈ ਨਿਕਲੀ ਸੀ ਪਰ ਜਦੋਂ ਸ਼ਾਮ ਤੱਕ ਵੀ ਘਰ ਨਹੀਂ ਆਈ ਤਾਂ ਫੋਨ ਕਰਨ 'ਤੇ ਵੀ ਉਸ ਵਲੋਂ ਜਵਾਬ ਨਹੀਂ ਮਿਲਿਆ ਤਾਂ ਪੀੜਤਾ ਦੇ ਪਿਤਾ ਨੇ ਪੁਲਸ ਨਾਲ ਸੰਪਰਕ ਕੀਤਾ।


DIsha

Content Editor

Related News