ਫੰਗਸ ਰੋਕੂ ਟੀਕੇ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ 'ਚ 5 ਗ੍ਰਿਫ਼ਤਾਰ

Friday, May 21, 2021 - 04:49 PM (IST)

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਮਿਊਕੋਰਮਾਈਕੋਸਿਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੇ ਇਕ ਟੀਕੇ ਦੀ ਕਾਲਾਬਾਜ਼ਾਰੀ ਦੀ ਕੋਸ਼ਿਸ਼ ਕਰ ਰਹੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਖਾਧ ਅਤੇ ਡਰੱਗ ਪ੍ਰਸ਼ਾਸਨ (ਐੱਫ.ਡੀ.ਸੀ.ਏ.) ਅਤੇ ਗੁਜਰਾਤ ਪੁਲਸ ਦੇ ਅਧਿਕਾਰੀਆਂ ਨੇ ਇਨ੍ਹਾਂ 5 ਦੋਸ਼ੀਆਂ ਨੂੰ ਵੀਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ। ਸੂਬੇ 'ਚ ਬਲੈਕ ਫੰਗਸ ਦੇ ਮਾਮਲਿਆਂ 'ਚ ਵਾਧੇ ਤੋਂ ਬਾਅਦ ਸੂਬਾ ਸਰਕਾਰ ਨੇ ਮਿਊਕੋਰਮਾਈਕੋਸਿਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਇਸ ਬੀਮਾਰੀ ਨਾਲ ਮੁੱਖ ਤੌਰ 'ਤੇ ਉਹ ਲੋਕ ਪੀੜਤ ਹੋ ਰਹੇ ਹਨ, ਜੋ ਕੋਰੋਨਾ ਵਾਇਰਸ ਸੰਕਰਮਣ ਤੋਂ ਮੁਕਤ ਹੋਏ ਹਨ।

ਇਹ ਵੀ ਪੜ੍ਹੋ : ਕੋਰੋਨਾ ਯੋਧਿਆਂ ਨਾਲ ਗੱਲ ਕਰ ਭਾਵੁਕ ਹੋਏ PM ਮੋਦੀ, ਇਸ ਜੰਗ 'ਚ 'ਬਲੈਕ ਫੰਗਸ' ਨੂੰ ਦੱਸਿਆ ਨਵੀਂ ਚੁਣੌਤੀ

ਬਲੈਕ ਫੰਗਸ ਦੇ ਮਾਮਲਿਆਂ ਦੇ ਇਲਾਜ ਦੇ ਰੂਪ 'ਚ ਐਮਫੋਟੇਰਿਸਿਨ ਬੀ ਦਵਾਈ ਨੂੰ ਪ੍ਰਭਾਵੀ ਮੰਨਿਆ ਜਾ ਰਿਹਾ ਹੈ ਅਤੇ ਬਜ਼ਾਰ 'ਚ ਇਸ ਦੀ ਮੰਗ ਕਾਫ਼ੀ ਵੱਧ ਗਈ ਹੈ। ਅਪਰਾਧ ਸ਼ਾਖਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਅਪਰਾਧ ਸ਼ਾਖਾ ਨੇ ਵੀਰਵਾਰ ਨੂੰ ਨਾਰਨਪੁਰਾ 'ਚ ਜਾਲ ਵਿਛਾ ਕੇ 4 ਲੋਕਾਂ ਨੂੰ ਐਮਫੋਟੇਰਿਸਿਨ ਬੀ ਦੀਆਂ 8 ਸ਼ੀਸ਼ੀਆਂ ਨਾਲ ਫੜਿਆ, ਜਿਨ੍ਹਾਂ ਦੀ ਕੀਮਤ 2,518 ਰੁਪਏ ਹੈ। ਇਹ 314 ਰੁਪਏ ਦੀ ਮੁੱਲ ਵਾਲੀ ਇਕ ਸ਼ੀਸ਼ੀ ਨੂੰ 10 ਹਜ਼ਾਰ ਰੁਪਏ 'ਚ ਵੇਚ ਰਹੇ ਸਨ। ਇਸੇ ਤਰ੍ਹਾਂ ਦੀ ਇਕ ਮੁਹਿੰਮ ਐੱਫ਼.ਡੀ.ਸੀ.ਏ. ਦੇ ਅਧਿਕਾਰੀਆਂ ਨੇ ਵੀ ਚਲਾਈ ਹੋਈ ਸੀ ਅਤੇ ਉਨ੍ਹਾਂ ਨੇ ਐੱਸ.ਜੀ. ਹਾਈਵੇਅ ਨੇੜੇ ਇਕ ਹੋਰ ਦੋਸ਼ੀ ਸੰਕੇਤ ਪਟੇਲ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਸ਼ੀਸ਼ੀਆਂ 'ਤੇ ਕੋਈ ਲੇਬਲ ਨਹੀਂ ਲੱਗਾ ਹੈ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਫਰਜ਼ੀ ਹਨ।

ਇਹ ਵੀ ਪੜ੍ਹੋ : ਵੈਕਸੀਨੇਸ਼ਨ ਨੇ ਫੜੀ ਰਫ਼ਤਾਰ! ਹੁਣ ਤੱਕ ਹੋ ਚੁਕਿਆ ਹੈ 19 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ


DIsha

Content Editor

Related News