ਗੁਜਰਾਤ ਬਣਿਆ ਇੱਕ ਕਰੋੜ ਸ਼ੇਅਰ ਨਿਵੇਸ਼ਕਾਂ ਵਾਲਾ ਤੀਜਾ ਸੂਬਾ !
Friday, Jul 04, 2025 - 12:36 PM (IST)

ਨੈਸ਼ਨਲ ਡੈਸਕ : ਭਾਰਤੀ ਸ਼ੇਅਰ ਬਜ਼ਾਰ 'ਚ ਨਿਵੇਸ਼ਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸੇ ਤਹਿਤ ਹੁਣ ਗੁਜਰਾਤ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਉਹ ਤੀਜਾ ਸੂਬਾ ਬਣ ਗਿਆ ਹੈ ਜਿੱਥੇ ਸ਼ੇਅਰ ਬਜ਼ਾਰ 'ਚ ਰਜਿਸਟਰ ਨਿਵੇਸ਼ਕਾਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਕਰ ਗਈ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਮਈ 2025 ਤੱਕ ਦੇਸ਼ ਭਰ 'ਚ ਕੁੱਲ ਰਜਿਸਟਰ ਨਿਵੇਸ਼ਕਾਂ ਦੀ ਗਿਣਤੀ 11.5 ਕਰੋੜ ਦੇ ਕਰੀਬ ਪਹੁੰਚ ਗਈ ਹੈ। ਸਿਰਫ ਮਈ ਮਹੀਨੇ ਵਿੱਚ ਹੀ 11 ਲੱਖ ਤੋਂ ਵੱਧ ਨਵੇਂ ਨਿਵੇਸ਼ਕ ਜੁੜੇ ਹਨ, ਜਿਸ ਨਾਲ ਮਹੀਨਾਵਾਰੀ ਵਾਧਾ 9 ਫੀਸਦੀ ਦਰਜ ਕੀਤਾ ਗਿਆ।
ਉੱਤਰ ਭਾਰਤ 4.2 ਕਰੋੜ ਨਿਵੇਸ਼ਕਾਂ ਨਾਲ ਸਿਖਰ 'ਤੇ ਹੈ, ਜਦਕਿ ਪੱਛਮੀ ਭਾਰਤ 3.5 ਕਰੋੜ ਨਿਵੇਸ਼ਕਾਂ ਨਾਲ ਦੂਜੇ ਨੰਬਰ 'ਤੇ ਹੈ। ਦੱਖਣੀ ਭਾਰਤ ਵਿੱਚ 2.4 ਕਰੋੜ ਅਤੇ ਪੂਰਬੀ ਭਾਰਤ ਵਿੱਚ 1.4 ਕਰੋੜ ਨਿਵੇਸ਼ਕ ਹਨ। ਫਰਵਰੀ 2024 ਵਿੱਚ ਦੇਸ਼ ਨੇ 9 ਕਰੋੜ ਨਿਵੇਸ਼ਕਾਂ ਦੀ ਗਿਣਤੀ ਪਾਰੀ ਸੀ। ਉਸ ਤੋਂ ਬਾਅਦ ਹਰ 5 ਤੋਂ 6 ਮਹੀਨਿਆਂ 'ਚ ਇੱਕ ਕਰੋੜ ਨਵੇਂ ਨਿਵੇਸ਼ਕ ਜੁੜ ਰਹੇ ਹਨ। ਹਾਲਾਂਕਿ ਫਰਵਰੀ ਤੋਂ ਮਈ 2025 ਤੱਕ ਨਿਵੇਸ਼ਕਾਂ ਦੇ ਜੁੜਨ ਦੀ ਗਤੀ ਥੋੜ੍ਹੀ ਹੌਲੀ ਰਹੀ, ਜਿਸ ਦੌਰਾਨ ਹਰ ਮਹੀਨੇ ਔਸਤਨ 10.8 ਲੱਖ ਨਵੇਂ ਨਿਵੇਸ਼ਕ ਹੀ ਰਜਿਸਟਰ ਹੋਏ। ਇਹ ਅੰਕੜੇ ਭਾਰਤ ਵਿੱਚ ਵਧ ਰਹੀ ਇੱਕਵਿਟੀ ਭਾਗੀਦਾਰੀ ਅਤੇ ਲੋਕਾਂ ਦੀ ਨਿਵੇਸ਼ ਪ੍ਰਤੀ ਭਰੋਸੇ ਨੂੰ ਦਰਸਾਉਂਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e