ਕੇਜਰੀਵਾਲ ਨੇ ਗੁਜਰਾਤ ’ਚ ਵੀ ਕੀਤਾ ਮੁਫ਼ਤ ਬਿਜਲੀ ਦਾ ਐਲਾਨ, ਕਿਹਾ-ਭਾਜਪਾ ਜੁਮਲਾ ਦਿੰਦੀ ਹੈ, ਅਸੀਂ ਗਾਰੰਟੀ

Thursday, Jul 21, 2022 - 02:39 PM (IST)

ਕੇਜਰੀਵਾਲ ਨੇ ਗੁਜਰਾਤ ’ਚ ਵੀ ਕੀਤਾ ਮੁਫ਼ਤ ਬਿਜਲੀ ਦਾ ਐਲਾਨ, ਕਿਹਾ-ਭਾਜਪਾ ਜੁਮਲਾ ਦਿੰਦੀ ਹੈ, ਅਸੀਂ ਗਾਰੰਟੀ

ਅਹਿਮਦਾਬਾਦ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਗੁਜਰਾਤ ਦੌਰੇ ’ਤੇ ਪਹੁੰਚੇ। ਇੱਥੇ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ ਦਾ ਐਲਾਨ ਕੀਤਾ। ਕੇਜਰੀਵਾਲ ਨੇ ਗੁਜਰਾਤ ’ਚ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ, ਮਹਿੰਗਾਈ ਇਨ੍ਹੀ ਦਿਨੀਂ ਕਾਫੀ ਵਧ ਗਈ ਹੈ। ਇਹ ਵੱਡੀ ਸਮੱਸਿਆ ਹੈ। ਬਿਜਲੀ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਜਿਵੇਂ ਅਸੀਂ ਦਿੱਲੀ ’ਚ ਮੁਫ਼ਤ ਬਿਜਲੀ ਦਿੱਤੀ, ਪੰਜਾਬ ’ਚ ਤਿੰਨ ਮਹੀਨਿਆਂ ’ਚ ਮੁਫ਼ਤ ਬਿਜਲੀ ਦਿੱਤੀ, ਇਸੇ ਤਰ੍ਹਾਂ ਅਸੀਂ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁਫ਼ਤ ਬਿਜਲੀ ਦੇਵਾਂਗੇ। 

ਇਹ ਵੀ ਪੜ੍ਹੋ– 'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ

ਭਾਜਪਾ ਜੁਮਲਾ ਦਿੰਦੀ ਹੈ, ਅਸੀਂ ਗਾਰੰਟੀ ਦਿੰਦੇ ਹਾਂ- ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ, ‘ਮੈਂ ਗੁਜਰਾਤ ’ਚ ਪਹਿਲੀ ਗਾਰੰਟੀ ਦੇ ਤੌਰ ’ਤੇ ਮੁਫ਼ਤ ਬਿਜਲੀ ਦਾ ਦਾਅਵਾ ਕਰਦਾ ਹਾਂ।’ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਕਿਹਾ ਸੀ ਕਿ 15 ਲੱਖ ਨੌਕਰੀਆਂ ਦੇਵਾਂਗੇ ਪਰ ਉਹ ਚੁਣਾਵੀ ਜੁਮਲਾ ਸੀ। ਉਹ ਕਹਿੰਦੇ ਹਨ ਪਰ ਅਸੀਂ ਗਾਰੰਟੀ ਦਿੰਦੇ ਹਾਂ। ਜੇਕਰ ਅਸੀਂ ਕੰਮ ਨਾ ਕਰੀਏ ਤਾਂ ਅਗਲੀ ਵਾਰ ਵੋਟਾਂ ਨਾ ਪਾਇਓ।

ਇਹ ਵੀ ਪੜ੍ਹੋ– ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ’ਚ 78 YouTube ਨਿਊਜ਼ ਚੈਨਲਾਂ ’ਤੇ ਲਗਾਈ ਰੋਕ

 

ਇਹ ਵੀ ਪੜ੍ਹੋ– ਹਰਿਆਣਾ: ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਟਿੱਪਰ ਥੱਲੇ ਦੇ ਕੇ ਕਤਲ

ਕੇਜਰੀਵਾਲ ਨੇ ਕਿਹਾ, ਅਸੀਂ ਬਿਜਲੀ ਨੂੰ ਲੈ ਕੇ ਤਿੰਨ ਕੰਮ ਦਿੱਲੀ ਅਤੇ ਪੰਜਾਬ ’ਚ ਕੀਤੇ। ਓਹੀ ਗੁਜਰਾਤ ’ਚ ਕਰਾਂਗੇ।

1. ਸਰਕਾਰ ਬਣਨ ਦੇ ਤਿੰਨ ਮਹੀਨਿਆਂ ਬਾਅਦ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ।
2. 24 ਘੰਟੇ ਬਿਜਲੀ ਮਿਲੇਗੀ ਅਤੇ ਮੁਫ਼ਤ ਬਿਜਲੀ ਮਿਲੇਗੀ। ਪਾਵਰ ਕੱਟ ਨਹੀਂ ਲੱਗੇਗਾ।
3. 31 ਦਸੰਬਰ 2021 ਤਕ ਦੇ ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ– ਹਰਿਆਣਾ ਤੋਂ ਬਾਅਦ ਹੁਣ ਇਸ ਸੂਬੇ 'ਚ ਸਬ-ਇੰਸਪੈਕਟਰ ਬੀਬੀ ਦਾ ਕਤਲ


author

Rakesh

Content Editor

Related News