ਗੁਜਰਾਤ ਦਾ 'ਮਿਸ਼ਨ ਸਕੂਲਜ਼ ਆਫ ਐਕਸੀਲੈਂਸ' ਬਣਿਆ ਭਾਰਤ ਦਾ ਵੱਡਾ ਸਿੱਖਿਆ ਮਿਸ਼ਨ

Wednesday, Jun 25, 2025 - 02:47 PM (IST)

ਗੁਜਰਾਤ ਦਾ 'ਮਿਸ਼ਨ ਸਕੂਲਜ਼ ਆਫ ਐਕਸੀਲੈਂਸ' ਬਣਿਆ ਭਾਰਤ ਦਾ ਵੱਡਾ ਸਿੱਖਿਆ ਮਿਸ਼ਨ

ਅਹਿਮਦਾਬਾਦ– ਗੁਜਰਾਤ ਸਰਕਾਰ ਵੱਲੋਂ ਚਲਾਇਆ ਜਾ ਰਿਹਾ 'ਮਿਸ਼ਨ ਸਕੂਲਜ਼ ਆਫ ਐਕਸੀਲੈਂਸ' ਹੁਣ ਭਾਰਤ ਦਾ ਸਭ ਤੋਂ ਵੱਡਾ ਸਿੱਖਿਆ ਮਿਸ਼ਨ ਬਣ ਗਿਆ ਹੈ। ਇਸ ਮਿਸ਼ਨ ਅਧੀਨ ਸੂਬੇ ਦੇ 20,000 ਤੋਂ ਵੱਧ ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚਾ ਸੁਧਾਰਿਆ ਜਾ ਰਿਹਾ ਹੈ, ਜਿਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ।

ਮਿਸ਼ਨ ਦਾ ਮੁੱਖ ਮਕਸਦ: ਗੁਣਵੱਤਾ ਵਾਲੀ ਸਿੱਖਿਆ ਹਰ ਬੱਚੇ ਤੱਕ

ਇਸ ਮਿਸ਼ਨ ਦਾ ਮਕਸਦ ਸੂਬੇ ਦੇ ਸਰਕਾਰੀ ਅਤੇ ਗ੍ਰਾਂਟ-ਇਨ-ਏਡ ਸਕੂਲਾਂ ਵਿਚ ਸਿੱਖਣ-ਸਿਖਾਉਣ ਦੇ ਮਿਆਰ ਨੂੰ ਉੱਚਾ ਕਰਨਾ ਹੈ ਅਤੇ ਹਰ ਬੱਚੇ ਤੱਕ ਸਿੱਖਿਆ ਪਹੁੰਚਾਉਣਾ ਹੈ। ਡਿਜੀਟਲ ਕਲਾਸਰੂਮ, ਸਾਇੰਸ ਲੈਬ, ਸੁਧਰਿਆ ਹੋਇਆ ਇੰਫਰਾਸਟ੍ਰਕਚਰ ਅਤੇ ਅਧੁਨਿਕ ਟੀਚਿੰਗ ਮੈਥਡਸ ਨੂੰ ਲਾਗੂ ਕੀਤਾ ਜਾ ਰਿਹਾ ਹੈ। 

PM ਮੋਦੀ ਨੇ ਵੀ ਕੀਤੀ ਸੀ ਸ਼ਲਾਘਾ

ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਦਰ ਮੋਦੀ ਨੇ ਇਸ ਯੋਜਨਾ ਦੀ ਸ਼ੁਰੂਆਤ ਦੌਰਾਨ ਕਿਹਾ ਸੀ ਕਿ "ਇਹ ਮਿਸ਼ਨ ਨਾ ਸਿਰਫ਼ ਗੁਜਰਾਤ ਸਗੋਂ ਪੂਰੇ ਦੇਸ਼ ਲਈ ਇਕ ਰੋਲ ਮਾਡਲ ਸਾਬਤ ਹੋਵੇਗਾ।

ਸਿੱਖਿਆ 'ਚ ਵੱਡਾ ਬਦਲਾਅ

ਮਿਸ਼ਨ ਅਧੀਨ 50,000 ਤੋਂ ਵੱਧ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਨਵੀਆਂ ਸਹੂਲਤਾਂ ਮਿਲ ਰਹੀਆਂ ਹਨ। ਇਹ ਮਿਸ਼ਨ ਸਿੱਖਿਆ ਨੂੰ ਨਵੇਂ ਆਧੁਨਿਕ ਪੱਧਰ 'ਤੇ ਲੈ ਜਾਣ ਦੀ ਦਿਸ਼ਾ ਵੱਲ ਵੱਡਾ ਕਦਮ ਮੰਨੀ ਜਾ ਰਹੀ ਹੈ।

ਸੂਬੇ ਲਈ ਮਾਣ ਦੀ ਗੱਲ

ਇਸ ਮਿਸ਼ਨ ਦੀ ਸਫ਼ਲਤਾ ਨਾਲ ਗੁਜਰਾਤ ਨੇ ਵੱਡੀ ਭੂਮਿਕਾ ਨਿਭਾਈ ਹੈ, ਜੋ ਹੋਰ ਸੂਬਿਆਂ ਲਈ ਵੀ ਪ੍ਰੇਰਣਾ ਬਣ ਰਹੀ ਹੈ। ਇਹ ਮਿਸ਼ਨ ਸਿੱਖਿਆ ਦੇ ਖੇਤਰ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖੀ ਜਾ ਰਹੀ ਹੈ।
 


author

Tanu

Content Editor

Related News