ਕੈਨੇਡਾ ਦਾ ਵੱਡਾ ਕਬੂਲਨਾਮਾ, ਖਾਲਿਸਤਾਨੀ ਕੱਟੜਪੰਥੀ ਭਾਰਤ ਖਿਲਾਫ ਕੈਨੇਡਾ ਦੀ ਧਰਤੀ ਦਾ ਕਰ ਰਹੇ ਇਸਤੇਮਾਲ

Thursday, Jun 19, 2025 - 12:15 PM (IST)

ਕੈਨੇਡਾ ਦਾ ਵੱਡਾ ਕਬੂਲਨਾਮਾ, ਖਾਲਿਸਤਾਨੀ ਕੱਟੜਪੰਥੀ ਭਾਰਤ ਖਿਲਾਫ ਕੈਨੇਡਾ ਦੀ ਧਰਤੀ ਦਾ ਕਰ ਰਹੇ ਇਸਤੇਮਾਲ

ਇੰਟਰਨੈਸ਼ਨਲ ਡੈਸਕ : ਭਾਰਤ ਨੂੰ ਅੰਤਰਰਾਸ਼ਟਰੀ ਮੰਚ 'ਤੇ ਕਨੇਡਾ ਖਿਲਾਫ਼ ਇੱਕ ਵੱਡੀ ਕੂਟਨੀਤਿਕ ਜਿੱਤ ਮਿਲੀ ਹੈ। ਪਹਿਲੀ ਵਾਰ ਕੈਨੇਡਾ ਨੇ ਮਨ ਲਿਆ ਹੈ ਕਿ ਖਾਲਿਸਤਾਨੀ ਕੱਟੜਪੰਥੀ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਭਾਰਤ 'ਚ ਹਿੰਸਾ ਤੇ ਆਤੰਕ ਫੈਲਾਉਣ ਲਈ ਕਰ ਰਹੇ ਹਨ। ਇਹ ਗੱਲ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡਾ ਸਿਕਿਊਰਟੀ ਇੰਟੈਲੀਜੈਂਸ ਸਰਵਿਸ (CSIS) ਵੱਲੋਂ ਜਾਰੀ ਇੱਕ ਰਿਪੋਰਟ 'ਚ ਖੁਦ ਦੱਸੀ ਗਈ ਹੈ। ਰਿਪੋਰਟ 'ਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਮੁਖ ਖ਼ਤਰੇ ਅਤੇ ਚਿੰਤਾਵਾਂ ਦੀ ਗੱਲ ਕੀਤੀ ਗਈ ਹੈ।
ਇਕ ਰਿਪੋਰਟ ਅਨੁਸਾਰ1980 ਦੇ ਦਹਾਕੇ ਤੋਂ ਖਾਲਿਸਤਾਨੀ 'ਉਗਰਵਾਦੀ' (ਅੱਤਵਾਦੀ) ਕੈਨੇਡਾ 'ਚ ਰਹਿ ਕੇ ਭਾਰਤ ਦੇ ਪੰਜਾਬ 'ਚ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ 'ਚ ਹਨ। ਇਹ ਉਗਰਵਾਦੀ ਕੈਨੇਡਾ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾਉਂਦੇ ਹੋਏ ਹਿੰਸਾ ਵਧਾਉਣ, ਫੰਡ ਇਕੱਠਾ ਕਰਨ ਅਤੇ ਹਮਲਿਆਂ ਦੀ ਯੋਜਨਾ ਬਣਾਉਣ 'ਚ ਲੱਗੇ ਹਨ। ਇਨ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਭਾਰਤ ਲਈ, ਸਗੋਂ ਕਨੇਡਾ ਦੀ ਆਪਣੀ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਾ ਬਣ ਰਹੀਆਂ ਹਨ।

ਖਾਲਿਸਤਾਨੀਆਂ ਲਈ 'ਉਗਰਵਾਦ' ਸ਼ਬਦ ਦੀ ਵਰਤੋਂ
ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਦੀ ਕਿਸੇ ਅਧਿਕਾਰਕ ਰਿਪੋਰਟ 'ਚ ਖਾਲਿਸਤਾਨੀਆਂ ਲਈ “ਉਗਰਵਾਦ” ਵਰਗਾ ਸਖ਼ਤ ਸ਼ਬਦ ਵਰਤਿਆ ਗਿਆ ਹੈ। ਪਹਿਲਾਂ ਕੈਨੇਡਾ ਸਰਕਾਰ ਇਸ ਮੁੱਦੇ 'ਤੇ ਹਮੇਸ਼ਾਂ ਢਿੱਲੇ ਰਵੱਈਏ ਅੰਦਰ ਰਹੀ ਸੀ ਪਰ ਹੁਣ ਖੁਦ CSIS ਵਲੋਂ ਇਹ ਸਵੀਕਾਰ ਕਰਨਾ ਕਿ ਇਨ੍ਹਾਂ ਦੀ ਗਤੀਵਿਧੀ ਦੋਵੇਂ ਦੇਸ਼ਾਂ ਲਈ ਖ਼ਤਰਾ ਹੈ, ਇੱਕ ਵੱਡਾ ਰੁਖਮੋੜ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ 2023 ਵਿੱਚ ਤਤਕਾਲੀਨ ਕਨੇਡਾ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤ ਦੀ ਭੂਮਿਕਾ ਸਬੰਧੀ ਸਬੂਤ ਹਨ। ਭਾਰਤ ਨੇ ਉਸ ਸਮੇਂ ਇਹ ਦੋਸ਼ ਬੇਬੁਨਿਆਦ ਤੇ ਬੇਤੁਕੇ ਕਰਾਰ ਦਿੰਦੇ ਹੋਏ ਕੈਨੇਡਾ ਉੱਤੇ ਆਲੋਚਨਾ ਕੀਤੀ ਸੀ ਕਿ ਉਹ ਭਾਰਤ ਵਿਰੋਧੀ ਤੱਤਾਂ ਨੂੰ ਸ਼ਰਨ ਦੇ ਰਿਹਾ ਹੈ। ਹੁਣ CSIS ਦੀ ਰਿਪੋਰਟ ਨਾਲ ਭਾਰਤ ਦੀ ਗੱਲ 'ਚ ਭਾਰ ਮਿਲਿਆ ਹੈ ਤੇ ਕੈਨੇਡਾ ਸਰਕਾਰ 'ਤੇ 'ਖਾਲਿਸਤਾਨੀ ਉਗਰਵਾਦ' ਖਿਲਾਫ਼ ਕੰਮ ਕਰਨ ਦਾ ਦਬਾਅ ਵਧ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News