ਗੁਜਰਾਤ : ਪੀਰੀਅਡਸ ਚੈੱਕ ਕਰਨ ਲਈ ਕੱਪੜੇ ਉਤਰਵਾਉਣ ਵਾਲੀ ਪ੍ਰਿੰਸੀਪਲ ਸਣੇ ਚਾਰ ਗ੍ਰਿਫਤਾਰ
Tuesday, Feb 18, 2020 - 02:06 AM (IST)

ਨਵੀਂ ਦਿੱਲੀ — ਗੁਜਰਾਤ ਦੇ ਕੱਛ ਜ਼ਿਲੇ 'ਚ ਇਕ ਕਾਲਜ ਦੇ ਪ੍ਰਿੰਸੀਪਲ ਸਣੇ ਚਾਰ ਲੋਕਾਂ ਨੂੰ ਪੁਲਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ 'ਤੇ ਦੋਸ਼ ਹੈ ਕਿ ਹਫਤੇ ਪਹਿਲਾਂ ਉਨ੍ਹਾਂ ਨੇ ਕਥਿਤ ਤੌਰ 'ਤੇ 60 ਤੋਂ ਜ਼ਿਆਦਾ ਵਿਦਿਆਰਥਣਾਂ ਨੂੰ ਇਹ ਦੇਖਣ ਲਈ ਆਪਣੇ ਕੱਪੜੇ ਉਤਾਰਨ 'ਤੇ ਮਜ਼ਬੂਰ ਕੀਤਾ ਕਿ ਕੀਤੇ ਉਨ੍ਹਾਂ ਨੂੰ ਪੀਰੀਅਡਸ ਤਾਂ ਨਹੀਂ ਹੋ ਰਹੀ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਸ਼੍ਰੀਸਹਿਜਾਨੰਦ ਗਰਲਸ ਇੰਸਟੀਚਿਊਟ ਦੇ ਟਰੱਸਟੀ ਪ੍ਰਵੀਣ ਪਿੰਡੋਰੀਆ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਰੀਤਾ ਰਾਨੀਂਗਾ, ਗਰਲਸ ਹਾਸਟਲ ਦੀ ਰੈਕਟਰ ਰਮੀਲਾਬੇਨ ਹੀਰਾਨੀ ਅਤੇ ਕਾਲਜ ਦੀ ਚੌਥੀ ਸ਼੍ਰੇਣੀ ਦੀ ਕਰਮਚਾਰੀ ਨੈਨਾ ਗੋਰਾਸੀਆ ਨੂੰ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ।