ਗੁਜਰਾਤ: ਅਹਿਮਦਾਬਾਦ ’ਚ ਘਰ ਅੰਦਰ ਬਜ਼ੁਰਗ ਜੋੜੇ ਦਾ ਕਤਲ, ਲੁੱਟ ਦਾ ਖ਼ਦਸ਼ਾ

Wednesday, Nov 03, 2021 - 01:49 PM (IST)

ਗੁਜਰਾਤ: ਅਹਿਮਦਾਬਾਦ ’ਚ ਘਰ ਅੰਦਰ ਬਜ਼ੁਰਗ ਜੋੜੇ ਦਾ ਕਤਲ, ਲੁੱਟ ਦਾ ਖ਼ਦਸ਼ਾ

ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਅਹਿਮਦਾਬਾਦ ਦੇ ਇਕ ਇਲਾਕੇ ਵਿਚ ਬਜ਼ੁਰਗ ਜੋੜੇ ਦਾ ਅਣਪਛਾਤੇ ਲੋਕਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਕਤਲ ਕਰ ਦਿੱਤਾ। ਪੁਲਸ ਇਸ ਮਾਮਲੇ ਵਿਚ ਲੁੱਟ ਦਾ ਖ਼ਦਸ਼ਾ ਜਤਾ ਰਹੀ ਹੈ। ਪੁਲਸ ਡਿਪਟੀ ਕਮਿਸ਼ਨਰ (ਜ਼ੋਨ-1) ਰਵਿੰਦਰ ਪਟੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਯਾਨੰਦ ਸ਼ਾਨਬਾਗ (90) ਅਤੇ ਉਨ੍ਹਾਂ ਦੀ ਪਤਨੀ ਵਿਜੇ ਲਕਸ਼ਮੀ ਸ਼ਾਨਬਾਗ (80) ਘਾਟਲੋਦੀਆ ਇਲਾਕੇ ਦੇ ਪਾਰਸਮਣੀ ਸੋਸਾਇਟੀ ਦੇ ਇਕ ਅਪਾਰਟਮੈਂਟ ਵਿਚ ਰਹਿੰਦੇ ਸਨ। 

ਪੁਲਸ ਮੁਤਾਬਕ ਜੋੜੇ ਦਾ ਪੁੱਤਰ ਆਪਣੇ ਪਰਿਵਾਰ ਨਾਲ ਸ਼ਹਿਰ ਦੇ ਦੂਜੇ ਇਲਾਕੇ ਵਿਚ ਰਹਿੰਦਾ ਹੈ। ਮੰਗਲਵਾਰ ਰਾਤ ਸੋਸਾਇਟੀ ਵਿਚ ਹੀ ਰਹਿਣ ਵਾਲਾ ਇਕ ਵਿਅਕਤੀ ਬਜ਼ੁਰਗ ਜੋੜੇ ਨੂੰ ਮਿਲਣ ਆਇਆ, ਜਿਸ ਨੇ ਇਨ੍ਹਾਂ ਦੋਹਾਂ ਨੂੰ ਮਿ੍ਰਤਕ ਹਾਲਤ ਵਿਚ ਵੇਖਿਆ। ਪਟੇਲ ਨੇ ਦੱਸਿਆ ਕਿ ਇਸ ਘਟਨਾ ਬਾਰੇ ਸਥਾਨਕ ਲੋਕਾਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚੀ। ਪੁਲਸ ਜਦੋਂ ਜੋੜੇ ਦੇ ਘਰ ਪਹੁੰਚੀ ਤਾਂ ਅਲਮਾਰੀ ਟੁੱਟੀ ਹੋਈ ਸੀ ਅਤੇ ਕਮਰੇ ਵਿਚ ਸਾਮਾਨ ਖਿਲਰਿਆ ਹੋਇਆ ਸੀ। ਪੁਲਸ ਨੂੰ ਕਤਲ ਦੇ ਪਿੱਛੇ ਲੁੱਟ ਦਾ ਖ਼ਦਸ਼ਾ ਹੈ। ਪੁਲਸ ਨੇ ਅੱਗੇ ਦੀ ਜਾਂਚ ਲਈ ਘਟਨਾ ਵਾਲੀ ਥਾਂ ’ਤੇ ਮਿ੍ਰਤਕ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ। ਪੁਲਸ ਜਾਂਚ ਦੇ ਸਿਲਸਿਲੇ ਵਿਚ ਮੁਹੱਲੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇ ਫੁਟੇਜ ਨੂੰ ਵੀ ਖੰਗਾਲ ਰਹੀ ਹੈ।


author

Tanu

Content Editor

Related News