ਗੁਜਰਾਤ ’ਚ ਦਲਿਤ ਲੜਕੇ ਨੂੰ ਕੁਰਸੀ ’ਤੇ ਬੈਠਣ ਕਾਰਣ ਕੁੱਟਿਆ

Saturday, Nov 30, 2019 - 01:11 AM (IST)

ਗੁਜਰਾਤ ’ਚ ਦਲਿਤ ਲੜਕੇ ਨੂੰ ਕੁਰਸੀ ’ਤੇ ਬੈਠਣ ਕਾਰਣ ਕੁੱਟਿਆ

ਅਹਿਮਦਾਬਾਦ – ਇਕ 14 ਸਾਲਾ ਅਨੁਸੂਚਿਤ ਜਾਤੀ (ਐੱਸ. ਸੀ.) ਨਾਲ ਸਬੰਧ ਰੱਖਣ ਵਾਲੇ ਲੜਕੇ ਨਾਲ ਦਰਬਾਰ ਭਾਈਚਾਰੇ ਦੇ ਚਾਰ ਮੈਂਬਰਾਂ ਨੇ ਹੋਟਲ ’ਚ ਕੁਰਸੀ ’ਤੇ ਬੈਠਣ ਕਾਰਣ ਹਮਲਾ ਕਰ ਦਿੱਤਾ। ਡੀਸਾ ਦਿਹਾਤੀ ਪੁਲਸ ਕੋਲ ਦਰਜ ਕਰਵਾਈ ਗਈ ਐੱਫ.ਆਈ.ਆਰ. ਅਨੁਸਾਰ ਪੀੜਤ 9ਵੀਂ ਕਲਾਸ ਦਾ ਇਕ ਵਿਦਿਆਰਥੀ ਬਨਸਕੰਠਾ ਜ਼ਿਲੇ ਦੇ ਡੀਸਾ ਤਾਲੁਕਾ ਦੇ ਜ਼ੇਰਦਾ ਪਿੰਡ ਦਾ ਰਹਿਣ ਵਾਲਾ ਹੈ। ਸੋਮਵਾਰ ਦੀ ਸ਼ਾਮ ਨੂੰ ਲੜਕਾ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ। ਦਰਬਾਰ ਭਾਈਚਾਰੇ ਦੇ ਚਾਰ ਵਿਅਕਤੀਆਂ ਵਿਜੁਭਾ ਦਰਬਾਰ, ਸੰਗਰਸਨ ਦਰਬਾਰ, ਵਨਰਾਜ ਸਿੰਘ ਦਰਬਾਰ ਅਤੇ ਹੁਰ ਸਿੰਘ ਦਰਬਾਰ ਨੇ ਉਸ ਨੂੰ ਰੋਕਿਆ ਅਤੇ ਪੁੱਛਿਆ ਕਿ ਕਿਵੇਂ ਉਸ ਨੇ ਉਨ੍ਹਾਂ ਦੀ ਮੌਜੂਦਗੀ ’ਚ ਹੋਟਲ ’ਚ ਕੁਰਸੀ ’ਤੇ ਬੈਠਣ ਦੀ ਹਿੰਮਤ ਕੀਤੀ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਉਕਤ ਲੜਕੇ ਨੂੰ ਬਹੁਤ ਕੁੱਟਿਆ। ਲੜਕੇ ਨੂੰ ਡੀਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਦੇ ਪਿਤਾ ਪੋਪਟ, ਇਕ ਕਿਸਾਨ ਨੇ ਦੱਸਿਆ, “ਲੜਕੇ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਕਿ ਉਹ ਬੈਠ ਨਹੀਂ ਸਕਦਾ।


author

Inder Prajapati

Content Editor

Related News