ਗੁਜਰਾਤ ''ਚ ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ

2021-06-16T10:00:03.537

ਆਨੰਦ- ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਇੰਦਰਨਾਜ ਪਿੰਡ ਨੇੜੇ ਇਕ ਕਾਰ ਦੀ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਬੁੱਧਵਾਰ ਸਵੇਰੇ ਟੱਕਰ ਹੋ ਗਈ। ਇਸ ਹਾਦਸੇ 'ਚ 10 ਲੋਕ ਮਾਰੇ ਗਏ। ਹਾਦਸੇ 'ਚ ਜਾਨ ਗੁਆਉਣ ਵਾਲੇ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਸਨ।ਤਾਰਾਪੁਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਆਨੰਦ ਜ਼ਿਲ੍ਹੇ ਦੇ ਤਾਰਾਪੁਰ ਨੂੰ ਅਹਿਮਦਾਬਾਦ ਜ਼ਿਲ੍ਹੇ ਦੇ ਵਤਮਾਨ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਹੋਇਆ।

ਉਨ੍ਹਾਂ ਕਿਹਾ,''ਕਾਰ 'ਚ ਇਕ ਬੱਚੇ ਸਮੇਤ 10 ਲੋਕ ਸਵਾਰ ਸਨ, ਜਿਸ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ 'ਚ ਸਵਾਰ ਸਾਰੇ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਅਧਿਕਾਰੀ ਨੇ ਦੱਸਿਆ ਕਿ ਕਾਰ 'ਚੋਂ ਲਾਸ਼ਾਂ ਕੱਢਣ ਅਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। 


DIsha

Content Editor DIsha