ਅਨਲਾਕ-3 ਲਈ ਦਿਸ਼ਾ-ਨਿਰਦੇਸ਼ ਜਾਰੀ, ਨਾਈਟ ਕਰਫਿਊ ਹੋਇਆ ਖਤਮ

Wednesday, Jul 29, 2020 - 07:27 PM (IST)

ਅਨਲਾਕ-3 ਲਈ ਦਿਸ਼ਾ-ਨਿਰਦੇਸ਼ ਜਾਰੀ, ਨਾਈਟ ਕਰਫਿਊ ਹੋਇਆ ਖਤਮ

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਚਾਰ ਪੜਾਅਵਾਂ 'ਚ ਲਾਕਡਾਊਨ ਲਗਾਇਆ ਜਿਸ ਤੋਂ ਬਾਅਦ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪਿਛਲੇ ਦੋ ਮਹੀਨੇ ਦੌਰਾਨ ਸਰਕਾਰ ਨੇ ਅਨਲਾਕ-1 ਅਤੇ ਅਨਲਾਕ-2 'ਚ ਕਾਫ਼ੀ ਛੋਟ ਦਿੱਤੀ। ਦੇਸ਼ 'ਚ ਹੁਣ 1 ਅਗਸਤ ਤੋਂ ਅਨਲਾਕ-3 ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

ਕੇਂਦਰ ਸਰਕਾਰ ਨੇ ਅਨਲਾਕ-3 ਦੀ ਗਾਇਡਲਾਈਨ ਜਾਰੀ ਕਰ ਦਿੱਤੀ ਹੈ। ਗ੍ਰਹਿ ਮੰਤਰਾਲਾ ਵੱਲ ਜਾਰੀ ਦਿਸ਼ਾ-ਨਿਰਦੇਸ਼ 'ਚ 5 ਅਗਸਤ ਤੋਂ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਨਾਲ ਹੀ ਸਰਕਾਰ ਨੇ ਨਾਈਟ ਕਰਫਿਊ ਨੂੰ ਵੀ ਹਟਾ ਦਿੱਤਾ ਹੈ। ਮੈਟਰੋ, ਰੇਲ ਅਤੇ ਸਿਨੇਮਾਘਰ 'ਤੇ ਪਹਿਲਾਂ ਵਾਂਗ ਪਾਬੰਦੀ ਅਜੇ ਵੀ ਜਾਰੀ ਰਹੇਗੀ। ਸਰਕਾਰ ਨੇ ਕਿਹਾ ਹੈ ਕਿ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਸੋਸ਼ਲ ਡਿਸਟੈਂਸਿੰਗ ਦੇ ਨਾਲ ਮਨਾਏ ਜਾਣਗੇ। ਇਸ ਤੋਂ ਇਲਾਵਾ ਹੋਰ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਣਾ ਹੋਵੇਗਾ, ਜਿਵੇਂ ਮਾਸਕ ਲਗਾਉਣਾ। 

ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਚਰਚੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ 31 ਅਗਸਤ ਤੱਕ ਬੰਦ ਰਹਿਣਗੇ।


author

Inder Prajapati

Content Editor

Related News