ਵਰਿੰਦਾਵਨ ''ਚ ਹੋਲੀ ਤੋਂ ਪਹਿਲਾਂ ਐਡਵਾਇਜ਼ਰੀ ਜਾਰੀ, ਬਾਂਕੇ ਬਿਹਾਰੀ ਮੰਦਰ ਨੇ ਭਗਤਾਂ ਨੂੰ ਕੀਤੀ ਇਹ ਅਪੀਲ
Tuesday, Mar 19, 2024 - 06:27 PM (IST)
ਨੈਸ਼ਨਲ ਡੈਸਕ- ਹੋਲੀ 'ਤੇ ਸ਼ਰਧਾਲੂਆਂ ਦੀ ਭਾਰੀ ਆਮਦ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਵਰਿੰਦਾਵਨ ਦੇ ਮਸ਼ਹੂਰ ਬਾਂਕੇ ਬਿਹਾਰੀ ਮੰਦਰ ਨੇ ਇਕ ਐਡਵਾਈਜ਼ਰੀ ਜਾਰੀ ਕਰਕੇ ਬਜ਼ੁਰਗ ਨਾਗਰਿਕਾਂ ਅਤੇ ਬੱਚਿਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਮੰਦਰ ਦੇ ਅਧਿਕਾਰੀਆਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਜੋ ਲੋਕ ਬੀਮਾਰ ਹਨ, ਹੋਲੀ ਦੇ ਦੌਰਾਨ ਮੰਦਰ ਜਾਣ ਤੋਂ ਬਚਣ। ਮੰਦਰ ਦੀ ਸਲਾਹ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਮੱਦੇਨਜ਼ਰ ਆਈ ਹੈ ਜੋ ਇੱਥੇ ਵਿਸ਼ਵ ਪ੍ਰਸਿੱਧ ਹੋਲੀ ਦੇ ਜਸ਼ਨਾਂ ਨੂੰ ਦੇਖਣ ਲਈ ਮੰਦਰ ਸ਼ਹਿਰ ਵਿਚ ਆ ਰਹੇ ਹਨ। ਮੰਦਰ ਪ੍ਰਬੰਧਨ ਸੰਸਥਾ ਦੇ ਅਧਿਕਾਰੀ ਮਨੀਸ਼ ਕੁਮਾਰ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਅਤੇ ਹਿੰਸਾ ਵਿਚ ਸ਼ਾਮਲ ਨਾ ਹੋਣ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਦਰਸ਼ਨ ਲਈ ਸਮਰਪਿਤ ਵਨ-ਵੇਅ ਮਾਰਗ ਦੀ ਪਾਲਣਾ ਕਰਨ ਅਤੇ ਭੀੜ ਤੋਂ ਬਚਣ ਦੀ ਵੀ ਅਪੀਲ ਕੀਤੀ। ਕੁਮਾਰ ਨੇ ਕਿਹਾ ਕਿ ਸਿਹਤ ਸਮੱਸਿਆਵਾਂ ਵਾਲੇ ਲੋਕਾਂ, ਬੱਚਿਆਂ ਅਤੇ ਰੰਗਾਂ ਤੋਂ ਐਲਰਜੀ ਵਾਲੇ ਲੋਕਾਂ ਨੂੰ ਹੋਲੀ ਦੇ ਤਿਉਹਾਰ ਦੌਰਾਨ ਮੰਦਰ ਨਹੀਂ ਜਾਣਾ ਚਾਹੀਦਾ। ਮੰਦਰ ਪ੍ਰਬੰਧਕਾਂ ਨੇ ਹੋਲੀ ਉਤਸਵ ਲਈ ਸ਼ਰਧਾਲੂਆਂ ਨੂੰ ਮੰਦਰ ਵਿਚ ਗੁਲਾਲ ਅਤੇ ਹੋਰ ਰੰਗ ਲਿਜਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਅਨੁਸਾਰ, ਗੁਲਾਲ ਦੀ ਘੱਟ ਗੁਣਵੱਤਾ ਭਾਗੀਦਾਰਾਂ ਵਿਚ ਦਮ ਘੁੱਟਣ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ। ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਆਉਣ ਤੋਂ ਪਹਿਲਾਂ ਆਪਣੇ ਹੋਟਲ ਜਾਂ ਕਾਰ ਵਿਚ ਆਪਣੇ ਜੁੱਤੇ ਉਤਾਰਨ ਲਈ ਵੀ ਕਿਹਾ ਗਿਆ ਹੈ।
ਵਰਿੰਦਾਵਨ 'ਚ ਵਾਹਨਾਂ ਦੀ ਨੋ ਐਂਟਰੀ, ਟਰੈਫਿਕ ਡਾਇਵਰਜਨ
ਵਰਿੰਦਾਵਨ ਪੁਲਸ ਨੇ ਸੈਲਾਨੀਆਂ ਨੂੰ ਹੋਲੀ ਦੇ ਨੇੜੇ ਮੰਦਰ ਸ਼ਹਿਰ ਦੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਟ੍ਰੈਫਿਕ ਤਬਦੀਲੀਆਂ ਅਤੇ ਸਲਾਹਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਤੋਂ ਵਰਿੰਦਾਵਨ ਵਿਚ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਰਹੇਗੀ। ਮੰਦਰ ਪਰਿਕਰਮਾ ਮਾਰਗ 'ਤੇ ਵਾਹਨਾਂ ਦੇ ਦਾਖ਼ਲੇ 'ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਭਾਰਤ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਅਤੇ ਸ਼ਰਧਾਲੂ ਵਰਿੰਦਾਵਨ ਆਉਂਦੇ ਹਨ।
ਠਾਕੁਰ ਬਾਂਕੇ ਬਿਹਾਰੀ ਅਤੇ ਵਰਿੰਦਾਵਨ ਦੇ ਹੋਰ ਮੰਦਰਾਂ ਵਿਚ ਬੁੱਧਵਾਰ (20 ਮਾਰਚ) ਤੋਂ ਹੋਲੀ ਦਾ ਜਸ਼ਨ ਸ਼ੁਰੂ ਹੋਵੇਗਾ। ਏਕਾਦਸ਼ੀ ਪਰਿਕਰਮਾ (20 ਮਾਰਚ ਨੂੰ) ਵਿਚ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋਣਗੇ।
ਹੋਲੀ ਲਈ ਮਥੁਰਾ, ਵਰਿੰਦਾਵਨ 'ਚ ਟਰੈਫਿਕ ਤਬਦੀਲੀ
- ਏਕਾਦਸ਼ੀ ਪਰਿਕਰਮਾ ਅਤੇ ਹੋਲੀ ਉਤਸਵ ਦੇ ਦਿਨ, ਵਰਿੰਦਾਵਨ 'ਚ ਪੁਲਸ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਨਿਰਵਿਘਨ ਦਰਸ਼ਨ ਅਤੇ ਆਵਾਜਾਈ ਯਕੀਨੀ ਕਰਨ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ। ਅਧਿਕਾਰੀਆਂ ਵਲੋਂ ਐਲਾਨ ਕੁਝ ਪ੍ਰਮੁੱਖ ਆਵਾਜਾਈ ਪਰਿਵਰਤਨ ਇਸ ਤਰ੍ਹਾਂ ਹਨ:-
- ਛਟੀਕਰਾ ਵਲੋਂ ਆਉਣ ਵਾਲੇ ਵਾਹਨਾਂ ਨੂੰ ਰੁਕਮਣੀ ਵਿਹਾਰ 'ਚ ਮਲਟੀਲੇਵਲ ਪਾਰਕਿੰਗ 'ਤੇ ਰੋਕਿਆ ਜਾਵੇਗਾ।
- ਰਾਮਤਾਲ ਵਲੋਂ ਆਉਣ ਵਾਲੇ ਵਾਹਨ ਸੁਨਰਖ ਪਾਰਕਿੰਗ 'ਤੇ ਰੋਕ ਦਿੱਤੇ ਜਾਣਗੇ।
- ਪਾਣੀ ਪਿੰਡ ਤੋਂ ਪ੍ਰਵੇਸ਼ ਕਰਨ ਵਾਲੇ ਸਾਰੇ ਵਾਹਨਾਂ ਨੂੰ ਦਾਰੂਕ ਪਾਰਕਿੰਗ 'ਚ ਪਾਰਕ ਕਰਨ ਲਈ ਕਿਹਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e