ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਵਿਸ਼ਾਖਾਪਟਨਮ ਐਤਵਾਰ ਨੂੰ ਨੇਵੀ ''ਚ ਹੋਵੇਗਾ ਸ਼ਾਮਲ
Sunday, Nov 21, 2021 - 02:15 AM (IST)
ਨਵੀਂ ਦਿੱਲੀ - ਮਿਜ਼ਾਈਲਾਂ ਅਤੇ ਪਣਡੁੱਬੀ ਰੋਕੂ ਰਾਕੇਟਾਂ ਨਾਲ ਲੈਸ ਸਵਦੇਸ਼ੀ ਤੌਰ 'ਤੇ ਬਣੇ ਸਟੀਲਥ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਵਿਸ਼ਾਖਾਪਟਨਮ ਨੂੰ ਐਤਵਾਰ ਨੂੰ ਭਾਰਤੀ ਨੇਵੀ ਵਿੱਚ ਸ਼ਾਮਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੋਟੀ ਦੇ ਜਲ ਸੈਨਾ ਕਮਾਂਡਰ ਪੱਛਮੀ ਨੇਵੀ ਕਮਾਂਡ ਦੇ ਸਮਾਰੋਹ ਵਿੱਚ ਸ਼ਾਮਲ ਹੋਣਗੇ। ਅਧਿਕਾਰੀਆਂ ਨੇ ਕਿਹਾ ਕਿ ਵਿਸ਼ਾਖਾਪਟਨਮ ਘਾਤਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ, ਜਿਸ ਵਿੱਚ ਸਤ੍ਹਾ ਤੋਂ ਸਤ੍ਹਾ ਅਤੇ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਪਣਡੁੱਬੀ ਵਿਰੋਧੀ ਰਾਕੇਟ ਅਤੇ ਆਧੁਨਿਕ ਇਲੈਕਟ੍ਰਾਨਿਕ ਯੁੱਧ ਅਤੇ ਸੰਚਾਰ ਉਪਕਰਣ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ 35,000 ਕਰੋੜ ਰੁਪਏ ਦੇ ਪ੍ਰੋਜੈਕਟ 15ਬੀ ਦਾ ਪਹਿਲਾ ਵਿਨਾਸ਼ਕਾਰੀ ਹੈ। ਇਸ ਪ੍ਰੋਜੈਕਟ ਤਹਿਤ ਕੁੱਲ ਚਾਰ ਜੰਗੀ ਬੇੜੇ ਬਣਾਏ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।