ਆਜ਼ਾਦੀ ਤੋਂ ਬਾਅਦ ਜੀ.ਐਸ.ਟੀ. ਸਭ ਤੋਂ ਵੱਡਾ ਕਰ ਸੁਧਾਰ: ਅਮਿਤ ਸ਼ਾਹ
Saturday, Jul 01, 2017 - 05:56 PM (IST)

ਪਣਜੀ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਣ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਦੀ ਅਰਥ ਵਿਵਸਥਾ ਦੇ ਨਾਲ ਮੁਕਾਬਲਾ ਕਰਨ 'ਚ ਮਦਦ ਕਰੇਗੀ। ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਜੀ.ਐਸ.ਟੀ. ਸਭ ਤੋਂ ਵੱਡਾ ਸੁਧਾਰ ਹੈ। ਭਾਰਤ ਅਤੇ ਇੱਥੇ ਦੀ 125 ਕਰੋੜ ਜਨਤਾ ਹੁਣ ਪੂਰੇ ਵਿਸ਼ਵ ਦੇ ਨਾਲ ਮੁਕਾਬਲਾ ਕਰਨ ਦੇ ਲਈ ਤਿਆਰ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰੀਆਂ ਥਾਂਵਾਂ 'ਤੇ ਇਕੋਂ ਜਿਹੀ ਕਰ ਪ੍ਰਣਾਲੀ ਹੋਵੇਗੀ ਅਤੇ ਇਸ 'ਚ ਕੋਈ ਰੁਕਾਵਟ ਨਹੀਂ ਆਵੇਗੀ। ਕਈ ਤਰ੍ਹਾਂ ਦੀ ਕਰ ਪ੍ਰਣਾਲੀ ਨੂੰ ਹਟਾ ਕੇ ਸਿਰਫ ਇਕ ਹੀ ਕਰ (ਜੀ.ਐਸ.ਟੀ.) ਨੂੰ ਲਾਗੂ ਕੀਤਾ ਜਾ ਰਿਹਾ ਹੈ।
ਗੋਆ ਦੀ ਦੋ ਦਿਨੀਂ ਯਾਤਰਾ 'ਤੇ ਆਏ ਸ਼ਾਹ ਨੇ ਇਹ ਭਰੋਸਾ ਦਿਵਾਇਆ ਹੈ ਕਿ ਕੇਂਦਰ ਸਰਕਾਰ ਵਪਾਰੀਆਂ ਨੂੰ ਇੰਸਪੈਕਟਰ ਰਾਜ ਤੋਂ ਮੁਕਤੀ ਦਿਵਾਏਗੀ। ਉਨ੍ਹਾਂ ਨੇ ਕਿਹਾ ਕਿ ਇਸ ਕਰ ਵਿਵਸਥਾ ਦੀ ਪਰਛਾਈ ਨੂੰ ਧੁੰਦਲੀ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਮੈਂ ਤਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੀ.ਐਸ.ਟੀ. ਦੇ ਰਾਹੀਂ ਇਸ ਕਰ ਸੁਧਾਰ ਦਾ ਸ਼ਾਇਦ ਸ਼ੁਰੂ 'ਚ ਬਹੁਤੇ ਅਸਰ ਨਹੀਂ ਨਜ਼ਰ ਆਏ, ਪਰ ਬਹੁਤ ਜਲਦ ਹੀ ਇਸ ਕਰ ਵਿਵਸਥਾ ਨਾਲ ਦੇਸ਼ ਦੀ ਅਰਥ ਵਿਵਸਥਾ ਵਿਸ਼ਵ ਦੇ ਸਿਖਰ ਦੇਸ਼ਾਂ ਦੇ ਅਰਥ ਵਿਵਸਥਾ ਦੇ ਨਾਲ ਸ਼ਾਮਲ ਹੋਵੇਗੀ।