GST ਤੇ ਨੋਟਬੰਦੀ ਦਾ ਲੋਕਾਂ ਨੂੰ ਫਾਇਦਾ: ਵੈਂਕੇਯਾ

Saturday, Dec 30, 2017 - 09:38 PM (IST)

GST ਤੇ ਨੋਟਬੰਦੀ ਦਾ ਲੋਕਾਂ ਨੂੰ ਫਾਇਦਾ: ਵੈਂਕੇਯਾ

ਕੋਲਕਾਤਾ— ਉਪ ਰਾਸ਼ਟਰਪਤੀ ਐੱਮ. ਵੇਂਕੈਯਾ ਨਾਇਡੂ ਨੇ ਕੇਂਦਰ ਦੇ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਅਤੇ ਨੋਟਬੰਦੀ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਦੋਵੇਂ ਕਦਮ ਆਮ ਲੋਕਾਂ ਨੂੰ ਫਾਇਦਾ ਪਹੁੰਚਾਉਣ ਅਤੇ ਭਾਰਤੀ ਅਰਥਵਿਵਸਥਾ 'ਚ ਬਦਲਾਅ ਲਿਆਉਣ ਲਈ ਚੁੱਕੇ ਗਏ ਸਨ।
ਅਮਰੀਕਨ ਐਸੋਸੀਏਸ਼ਨ ਆਫ ਫਿਜਿਸ਼ੀਅਨ ਆਫ ਇੰਡੀਅਨ ਓਰੀਜਨ (ਏ. ਏ. ਪੀ. ਆਈ.) ਵਲੋਂ ਆਯੋਜਿਤ 11 ਵੇਂ ਗਲੋਬਲ ਹੈਲਥਕੇਅਰ ਸ਼ਿਖਰ ਸੰਮੇਲਨ 'ਚ ਨਾਇਡੂ ਨੇ ਕਿਹਾ ਕਿ ਜੀ. ਐੱਸ. ਟੀ. ਦੀ ਸ਼ੁਰੂਆਤ 'ਚ ਲੋਕਾਂ ਨੂੰ ਕੁੱਝ ਦਿੱਕਤਾਂ ਹੋਈਆਂ ਪਰ ਵਿਆਪਕ ਦ੍ਰਿਸ਼ਟੀਕੋਣ 'ਚ ਜੀ. ਐੱਸ. ਟੀ. ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਬਦਲਣ ਵਾਲਾ ਹੈ।
ਨਾਇਡੂ ਨੇ ਇਹ ਵੀ ਕਿਹਾ ਕਿ 8 ਨਵੰਬਰ 2016 ਦੇ ਨੋਟਬੰਦੀ ਦੇ ਕਦਮ ਦੀਆਂ ਕੁੱਝ ਲੋਕਾਂ ਨੇ ਆਲੋਚਨਾ ਕੀਤੀ ਸੀ ਪਰ ਨੋਟਬੰਦੀ ਤੋਂ ਇਹ ਸੁਨਿਸ਼ਚਿਤ ਹੋਇਆ ਕਿ ਜਿੰਨਾ ਵੀ ਕਾਲਾ ਧਨ ਹੈ, ਉਹ ਬੈਂਕਾਂ 'ਚ ਆ ਸਕੇ।
ਉਨ੍ਹਾਂ ਨੇ ਕਿਹਾ ਕਿ ਮੈਂ ਨੋਟਬੰਦੀ ਬਾਰੇ ਇਕ ਚੀਜ਼ ਬੋਲ ਸਕਦਾ ਹਾਂ ਕਿ ਜੋ ਪੈਸੇ ਵਿਸਤਰੇ ਜਾਂ ਬਾਥਰੂਮ ਦੇ ਹੇਠਾਂ ਛੁਪਾਏ ਗਏ ਸਨ, ਉਹ ਬੈਂਕਾਂ 'ਚ ਵਾਪਸ ਆ ਗਏ। ਪੈਸੇ ਆਪਣੇ ਪਤੇ ਦੇ ਨਾਲ ਬੈਂਕਾਂ 'ਚ ਆ ਗਏ। ਹੁਣ ਇਹ ਭਾਰਤੀ ਰਿਜ਼ਰਵ ਬੈਂਕ ਨੂੰ ਫੈਸਲਾ ਲੈਣਾ ਹੈ ਕਿ ਇਸ 'ਚ ਕਿੰਨਾ ਕਾਲਾ ਧਨ ਹੈ ਜਾਂ ਕਿੰਨਾ ਸਫੇਦ ਧਨ ਹੈ।


Related News