ਵਧਦੇ ਪਾਪ ਕਾਰਨ ਮੰਦਰਾਂ ਦੀ ਆਮਦਨੀ ਵਧੀ ਹੈ- ਮੁੱਖ ਮੰਤਰੀ

05/25/2016 4:31:45 PM

ਵਿਜੇਵਾੜਾ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਦੇ ਮੰਦਰਾਂ ਦੀ ਆਮਦਨੀ ''ਚ 27 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦਾ ਕਾਰਨ ''ਪਾਪ ''ਚ ਹੋ ਰਿਹਾ ਵਾਧਾ'' ਹੈ। ਜ਼ਿਲਾ ਕਲੈਕਟਰਾਂ ਦੇ 2 ਦਿਨਾਂ ਸੰਮੇਲਨ ਦੇ ਆਪਣੇ ਉਦਘਾਟਨ ਭਾਸ਼ਣ ''ਚ ਬੁੱਧਵਾਰ ਨੂੰ ਮੁੱਖ ਮੰਤਰੀ ਨੇ ਕਿਹਾ,''''ਲੋਕ ਪਾਪ ਕਰ ਰਹੇ ਹਨ ਅਤੇ ਉਸ ਤੋਂ ਛੁਟਕਾਰਾ ਪਾਉਣ ਲਈ ਮੰਦਰ ਜਾ ਰਹੇ ਹਨ ਅਤੇ ਧਨ ਚੜ੍ਹਾ ਰਹੇ ਹਨ।''''
ਇਸ ਦੌਰਾਨ ਉਨ੍ਹਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਸ਼ਰਾਬ ਦੀ ਵਿਕਰੀ ''ਚ ਕਮੀ ਨਾਲ ਰਾਜ ਦੀ ਆਮਦਨ ''ਚ ਕਮੀ ਆ ਰਹੀ ਹੈ। ਉਨ੍ਹਾਂ ਨੇ ਮਜ਼ਾਕੀਆ ਲਹਿਜੇ ''ਚ ਕਿਹਾ,''''ਵਧ ਲੋਕ ਅਯੱਪਾ ਸਵਾਮੀ ''ਦੀਕਸ਼ਾ'' ਲੈ ਰਹੇ ਹਨ ਅਤੇ 40 ਦਿਨਾਂ ਤੱਕ ਸ਼ਰਾਬ ਤੋਂ ਪਰਹੇਜ ਕਰ ਰਹੇ ਹਨ। ਅਜਿਹੇ ''ਚ ਸ਼ਰਾਬ ਦੀ ਵਿਕਰੀ ''ਚ ਕਮੀ ਆ ਰਹੀ ਹੈ।'''' ਨਾਇਡੂ ਨੇ ਜ਼ਿਲਾ ਕਲੈਕਟਰ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕਿਹਾ।


Disha

News Editor

Related News