ਕੋਰੋਨਾ ਲਾਕਡਾਊਨ ਦੌਰਾਨ ਮਾਈਕ੍ਰੋਗ੍ਰੀਨਸ ਉਗਾਓ

Sunday, Apr 05, 2020 - 06:51 PM (IST)

ਕੋਰੋਨਾ ਲਾਕਡਾਊਨ ਦੌਰਾਨ ਮਾਈਕ੍ਰੋਗ੍ਰੀਨਸ ਉਗਾਓ

ਨਵੀਂ ਦਿੱਲੀ- ਵਿਗਿਆਨੀਆਂ ਨੇ ਕੋਰੋਨਾ ਲਾਕਡਾਊਨ ਦੌਰਾਨ ਵਿਟਾਮਿਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਮਾਈਕ੍ਰੋਗ੍ਰੀਨਸ ਉਗਾਉਣ ਦੀ ਸਲਾਹ ਦਿੱਤੀ ਹੈ ਜੋ ਨਾ ਸਿਰਫ ਸਰੀਰ ਅਤੇ ਮਾਨਸਿਕ ਸਿਹਤ ਦੋਵਾਂ ਲਈ ਉਪਯੋਗੀ ਹੈ, ਸਗੋਂ ਬੱਚਿਆਂ ’ਚ ਵਿਗਿਆਨ ਪ੍ਰਤੀ ਰੁਚੀ ਵੀ ਪੈਦਾ ਕਰਦਾ ਹੈ। ਮਾਈਕ੍ਰੋਗ੍ਰੀਨਸ ਉਗਾਉਣਾ ਆਸਾਨ ਹੈ, ਇਨ੍ਹਾਂ ਨੂੰ ਲਗਾਉਣ ਤੋਂ ਕੱਟਣ ਤੱਕ ਇਕ ਤੋਂ ਦੋ ਹਫਤੇ ਦਾ ਸਮਾਂ ਚਾਹੀਦਾ ਹੈ ਅਤੇ ਇਸ ਦਰਮਿਆਨ ਅਸੀਂ ਲਾਕਡਾਊਨ ਦੀ ਮਿਆਦ ਪੂਰੀ ਕਰ ਸਕਦੇ ਹਾਂ। ਮਾਈਕ੍ਰੋਗ੍ਰੀਨਸ ਭੋਜਨ ਨੂੰ ਸਵਾਦ ਅਤੇ ਪੌਸ਼ਟਿਕ ਬਣਾ ਸਕਦੇ ਹਨ। ਇਨ੍ਹਾਂ ਨੂੰ ਸ਼ੁਧ ਉਗਾਉਣਾ ਰੋਮਾਂਚਕ ਹੈ ਅਤੇ ਖਾਸ ਤੌਰ ’ਤੇ ਬੱਚਿਆਂ ਲਈ ਸਿੱਖਣ ਤੋਂ ਇਲਾਵਾ ਇਕ ਰੋਚਕ ਖੇਡ ਵੀ ਹੈ। ਸਵਾਦ ਅਤੇ ਪੌਸ਼ਟਿਕ ਪਿੱਜ਼ਾ ਬਣਾਉਣ ਲਈ ਮਾਈਕ੍ਰੋਗ੍ਰੀਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਨਾਲ ਬੱਚੇ ਵੀ ਇਸਨੂੰ ਲਗਾਉਣ ’ਚ ਦਿਲਚਸਪੀ ਲੈਣਗੇ। ਬੀਚ ਤੋਂ ਨਿਕਲਣ ਵਾਲੇ ਬੂਟੇ ਅਤੇ ਉਸ ਵਿਚ ਹੋਣ ਵਾਲੇ ਵਿਕਾਸ ਨਾਲ ਬੱਚਿਆਂ ’ਚ ਵਿਗਿਆਨ ਪ੍ਰਤੀ ਰੁਚੀ ਵਧੇਗੀ।
ਆਮਤੌਰ ’ਤੇ ਮਾਈਕ੍ਰੋਗ੍ਰੀਨਸ ਨੂੰ ਮਿੱਟੀ ਜਾਂ ਉਸ ਨਾਲ ਰਲਦੇ-ਮਿਲਦੇ ਮਾਧਿਅਮ ’ਚ ਉਗਾਇਆ ਜਾਂਦਾ ਹੈ। ਮਾਈਕ੍ਰੋਗ੍ਰੀਨਸ ਨੂੰ ਵਿਕਾਸ ਲਈ ਸੂਰਜੀ ਰੋਸ਼ਨੀ ਦੀ ਲੋੜ ਹੁੰਦੀ ਹੈ। ਮੂਲੀ ਅਤੇ ਸਰ੍ਹੋਂ ਵਰਗੀਆਂ ਆਮ ਸਬਜ਼ੀਆਂ ਦੇ ਬੀਜ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ। ਮਾਈਕ੍ਰੋਗ੍ਰੀਨਸ ਉਗਾਉਣਾ ਮਹੱਤਵਪੂਰਨ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਉਗਾਉਣਾ ਮਜ਼ੇਦਾਰ ਅਤੇ ਘੱਟ ਮਿਹਨਤ ਦਾ ਕੰਮ ਹੈ। ਇਹ ਫਸਲ ਜਲਦੀ ਹੀ ਤਿਆਰ ਹੋ ਜਾਂਦੀ ਹੈ ਅਤੇ ਥੋੜ੍ਹੇ ਦਿਨਾਂ ਦੇ ਵਕਫੇ ਮਗਰੋਂ ਇਸਨੂੰ ਦੁਬਾਰਾ ਉਗਾਇਆ ਜਾ ਸਕਦਾ ਹੈ।


author

Gurdeep Singh

Content Editor

Related News