ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...
Sunday, Dec 08, 2024 - 06:55 PM (IST)
ਨੈਸ਼ਨਲ ਡੈਸਕ- ਰਾਜਸਥਾਨ ਦੇ ਜੋਧਪੁਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਵਿਆਹ ਤੋਂ ਪਹਿਲਾਂ ਕੁੜੀ-ਮੁੰਡੇ ਨੇ ਅਜਿਹਾ ਕਾਂਡ ਕਰ ਦਿੱਤਾ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ।
ਮੰਗਣੀ ਤੋਂ ਬਾਅਦ ਮੁੰਡਾ ਰੋਜ਼ ਆਪਣੀ ਹੋਣ ਵਾਲੀ ਘਰਵਾਲੀ ਨੂੰ ਮਿਲਣ ਆਉਂਦਾ ਸੀ। ਘਰ ਵਾਲਿਆਂ ਨੂੰ ਵੀ ਜਵਾਈ ਦੇ ਆਉਣ 'ਤੇ ਖੁਸ਼ੀ ਹੁੰਦੀ ਸੀ ਪਰ ਉਹ ਨਹੀਂ ਜਾਣਦੇ ਸਨ ਕਿ ਮੁੰਡਾ ਕਿਸ ਮਕਸਦ ਨਾਲ ਉਥੇ ਆਉਂਦਾ ਹੈ। ਦਰਅਸਲ, ਮੁੰਡਾ ਆਪਣੀ ਹੋਣ ਵਾਲੀ ਘਰਵਾਲੀ ਨੂੰ ਪਤਾ ਨਹੀਂ ਕਿਹੜੀ ਪੱਟੀ ਪੜ੍ਹਾਉਂਦਾ ਸੀ ਕਿ ਉਸਨੇ ਘਰ ਦੇ ਸਾਰੇ ਗਹਿਣੇ ਅਤੇ ਕੈਸ਼ ਚੋਰੀ ਕਰਕੇ ਉਸ ਨੂੰ ਦੇ ਦਿੱਤੇ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ
ਕੁੜੀ ਨੇ ਆਪਣੇ ਹੀ ਘਰ 'ਚ ਕੀਤੀ ਚੋਰੀ
ਘਰ ਦੇ ਗਹਿਣੇ ਚੋਰੀ ਹੋਣ 'ਤੇ ਪਰਿਵਾਰ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਬਾਅਦ 'ਚ ਪਤਾ ਲੱਗਾ ਕਿ ਚੋਰੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਧੀ ਹੀ ਹੈ। ਇਸ ਦੇ ਨਾਲ ਹੀ ਚੋਰੀ ਕਰਵਾਉਣ ਵਾਲਾ ਉਨ੍ਹਾਂ ਦਾ ਜਵਾਈ ਸੀ। ਪੁਲਸ ਨੇ 40 ਲੱਖ ਰੁਪਏ ਦਾ ਸੋਨਾ ਅਤੇ ਪੌਣੇ ਦੋ ਲੱਖ ਰੁਪਏ ਕੈਸ਼ ਬਰਾਮਦ ਕਰ ਲਏ ਹਨ। ਮਾਮਲੇ 'ਚ ਪੁਲਸ ਪੁੱਛਗਿੱਛ ਕਰ ਰਹੀ ਹੈ।
ਮਾਮਲਾ ਲੂਣੀ ਥਾਣਾ ਖੇਤਰ ਦੇ ਮੋਕਲਸਾਨੀ ਪਿੰਡ ਦਾ ਹੈ। ਇੱਥੇ ਰਹਿਣ ਵਾਲੀ ਹੇਮਾ ਦਾ ਵਿਆਹ ਨੇੜਲੇ ਪਿੰਡ ਦੇ ਜਤਿੰਦਰ ਨਾਲ ਤੈਅ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਹੀ ਜਤਿੰਦਰ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਅਜਿਹੀ ਪੱਟੀ ਪੜ੍ਹਾਈ ਕਿ ਹੇਮਾ ਨੇ ਆਪਣੇ ਹੀ ਘਰੋਂ ਲੱਖਾਂ ਦੀ ਚੋਰੀ ਕਰ ਲਈ। ਇਸ ਤੋਂ ਬਾਅਦ ਜਤਿੰਦਰ ਚੋਰੀ ਦਾ ਸਾਰਾ ਸਾਮਾਨ ਲੈ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ, ਜਤਿੰਦਰ ਨੇ ਹੇਮਾ ਨੂੰ ਵਿਆਹ ਤੋਂ ਬਾਅਦ ਆਪਣਾ ਘਰ ਬਣਾਉਣ ਦਾ ਸੁਪਨਾ ਦਿਖਾਇਆ ਸੀ। ਇਸ ਲਈ ਪੈਸਿਆਂ ਦੀ ਲੋੜ ਦੱਸ ਕੇ ਹੇਮਾ ਕੋਲੋਂ ਚੋਰੀ ਕਰਵਾਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : 9 ਜ਼ਿਲ੍ਹਿਆਂ 'ਚ 9 ਦਸੰਬਰ ਤਕ ਬੰਦ ਰਹੇਗਾ ਇੰਟਰਨੈੱਟ