ਘੋੜੀ ਚੜ੍ਹਨ ਤੋਂ ਪਹਿਲਾਂ ਹੀ ਫਰਾਰ ਹੋਏ ‘ਦੂਲ੍ਹੇ ਰਾਜਾ,’ 2 ਘੰਟਿਆਂ ’ਚ ਲੱਭਿਆ ਨਵਾਂ ਲਾੜਾ

02/27/2020 4:42:00 PM

ਰਾਈ—ਕਹਿੰਦੇ ਹਨ, ''ਵਿਆਹ ਇਕ ਅਜਿਹਾ ਮੌਕਾ ਹੈ, ਜਿਸ ਦੀ ਹਰ ਕੁੜੀ ਜਾਂ ਮੁੰਡਾ ਚਾਅ ਨਾਲ ਉਡੀਕ ਹੁੰਦੀ ਹੈ" ਪਰ ਇਕ ਲਾੜੀ ਦੇ ਇਹ ਚਾਅ ਉਸ ਸਮੇਂ ਚਕਨਾਚੂਰ ਹੋ ਗਏ, ਜਦੋਂ ਹੱਥਾਂ ਤੇ ਮਹਿੰਦੀ ਲਾ ਆਪਣੇ ਲਾਡ਼ੇ ਦੀ ਉਡੀਕ ਕਰ ਰਹੀ ਸੀ ਪਰ ਲਾਡ਼ਾ ਮੌਕੇ 'ਤੇ ਫਰਾਰ ਹੋ ਗਿਆ। ਇਹ ਮਾਮਲਾ ਹਰਿਆਣਾ ਦੇ ਕਰੂਕਸ਼ੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾੜਾ ਘੋੜੀ ਚੜ੍ਹਨ ਤੋਂ 2 ਘੰਟੇ ਪਹਿਲਾਂ ਹੀ ਫਰਾਰ ਹੋ ਗਿਆ। ਇਸ ਗੱਲ ਦਾ ਦੋਵਾਂ ਪਰਿਵਾਰਾਂ ਨੂੰ ਡੂੰਘਾ ਸਦਮਾ ਲੱਗਾ ਪਰ ਮੌਕਾ ਸੰਭਾਲਦੇ ਹੋਏ ਵਿਚੋਲੇ ਨੇ ਕਿਸੇ ਹੋਰ ਲਾੜੇ ਨੂੰ ਲੱਭ ਕੇ ਵਿਆਹ ਕਰਵਾਇਆ। 

ਦੱਸਣਯੋਗ ਹੈ ਕਿ ਹਰਿਆਣਾ ਦੇ ਨੌਜਵਾਨ ਦਾ ਵਿਆਹ ਯੂ.ਪੀ 'ਚ ਤੈਅ ਹੋਇਆ ਸੀ। ਮੰਗਣੀ ਤੋਂ ਅਗਲੇ ਦਿਨ 25 ਫਰਵਰੀ ਦੀ ਸਵੇਰ ਜਦੋਂ ਪਰਿਵਾਰ ਬਰਾਤ ਲਈ ਤਿਆਰੀ ਕਰ ਰਿਹਾ ਸੀ ਤਾਂ ਲਾੜਾ ਸ਼ੇਵ ਕਰਵਾਉਣ ਦੀ ਗੱਲ ਕਹਿ ਕੇ ਘਰੋਂ ਨਿਕਲ ਗਿਆ। 2-3 ਘੰਟਿਆਂ ਤੋਂ ਬਾਅਦ ਵੀ ਜਦੋਂ ਲਾੜਾ ਵਾਪਸ ਨਾ ਪਰਤਿਆ ਤਾਂ ਪਰਿਵਾਰ ਨੇ ਫੋਨ ਕੀਤਾ ਪਰ ਲਾੜੇ ਦਾ ਮੋਬਾਇਲ ਸਵਿੱਚ ਆਫ ਮਿਲਿਆ। ਕਾਫੀ ਦੇਰ ਬਾਅਦ ਰੋਹਤਕ ਪਹੁੰਚ ਕੇ ਲਾੜੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਉਸ ਨੇ ਵਿਆਹ ਨਹੀਂ ਕਰਵਾਉਣਾ ਹੈ ਤਾਂ ਉਸਦੇ ਦੋਸਤ ਨੇ ਜਦੋਂਂ ਲਾੜੇ ਦੇ ਪਿਤਾ ਨੂੰ ਇਹ ਗੱਲ ਦੱਸੀ ਤਾਂ ਉਹ ਪਰੇਸ਼ਾਨ ਹੋ ਗਿਆ। 

ਦੂਜੇ ਪਾਸੇ ਬਰਾਤ ਨਾ ਪਹੁੰਚਣ 'ਤੇ ਲਾੜੀ ਦੇ ਪਿਤਾ ਨੇ ਲਾੜੇ ਦੇ ਪਿਤਾ ਨੂੰ ਫੋਨ 'ਤੇ ਪੁੱਛਿਆ- ਚੌਧਰੀ ਸਾਹਿਬ, ਬਰਾਤ ਕਦੋਂ ਆਵੇਗੀ, ਤਾਂ ਲਾੜੇ ਦੇ ਪਿਤਾ ਨੇ ਮਾਫੀ ਮੰਗਦੇ ਹੋਏ ਕਿਹਾ- ਮੁੰਡਾ ਧੋਖਾ ਦੇ ਗਿਆ ਹੈ ਅਤੇ ਬਰਾਤ ਨਹੀਂ ਲੈ ਕੇ ਆ ਸਕਦੇ। ਇਹ ਸੁਣ ਕੇ ਲਾੜੀ ਦੇ ਪਿਤਾ ਦੁਖੀ ਹੋ ਗਿਆ ਅਤੇ ਕਿਹਾ ਕਿ ਪਹਿਲਾਂ ਇਨਕਾਰ ਕਰ ਦਿੰਦੇ ਤਾਂ ਸਾਡੀ ਇੰਨੀ ਬੇਇੱਜਤੀ ਨਾ ਹੁੰਦੀ। ਇਸ ਦੌਰਾਨ ਵਿਚੋਲੇ ਨੇ ਮੌਕਾ ਸੰਭਾਲਦੇ ਹੋਏ ਇਕ ਹੋਰ ਲਾੜਾ ਲੱਭਿਆ ਅਤੇ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਵਿਆਹ ਕਰਵਾਇਆ।


Iqbalkaur

Content Editor

Related News