ਕਰਿਆਨਾ ਸਟੋਰ ''ਚ ਲੱਗੀ ਅੱਗ, ਪਿਓ ਦੀ ਮੌਤ, ਪੁੱਤ ਦੀ ਹਾਲਤ ਗੰਭੀਰ

Monday, Feb 24, 2025 - 05:47 PM (IST)

ਕਰਿਆਨਾ ਸਟੋਰ ''ਚ ਲੱਗੀ ਅੱਗ, ਪਿਓ ਦੀ ਮੌਤ, ਪੁੱਤ ਦੀ ਹਾਲਤ ਗੰਭੀਰ

ਭਿਵਾਨੀ- ਹਰਿਆਣਾ ਦੇ ਭਿਵਾਨੀ ਦੀ ਪੁਰਾਣੀ ਅਨਾਜ ਮੰਡੀ 'ਚ ਇਕ ਬਹੁ-ਮੰਜ਼ਿਲਾ ਇਮਾਰਤ 'ਚ ਐਤਵਾਰ ਦੇਰ ਰਾਤ ਲੱਗੀ ਅੱਗ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਪੁੱਤਰ ਬੁਰੀ ਤਰ੍ਹਾਂ ਝੁਲਸ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦਿਨੋਡ ਗੇਟ ਪੁਲਸ ਸਟੇਸ਼ਨ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਅਨਾਜ ਮੰਡੀ ਇਲਾਕੇ 'ਚ ਇਕ ਦੁਕਾਨ ਅਤੇ ਉਸ ਦੇ ਉੱਪਰ ਵਾਲੇ ਘਰ 'ਚ ਅੱਗ ਲੱਗ ਗਈ, ਜਿਸ ਕਾਰਨ ਇਕ ਪਿਤਾ-ਪੁੱਤ ਝੁਲਸ ਗਏ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਗਿਆ, ਜਿਸ 'ਚ ਪਿਤਾ ਦੀ ਮੌਤ ਹੋ ਗਈ ਜਦੋਂ ਕਿ ਪੁੱਤ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਪੁਲਸ ਅਨੁਸਾਰ ਪੁਰਾਣੀ ਅਨਾਜ ਮੰਡੀ 'ਚ 39 ਸਾਲਾ ਜਿਤੇਂਦਰ ਬੰਸਲ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਉਸ ਦੇ ਉੱਪਰ 2 ਮੰਜ਼ਿਲਾ ਘਰ ਬਣਿਆ ਹੋਇਆ ਹੈ। ਰਾਤ ਨੂੰ ਜਿਤੇਂਦਰ ਅਤੇ ਉਸ ਦੇ ਪਿਤਾ ਹੀਰਾਲਾਲ (75) ਘਰ 'ਚ ਸੌਂ ਰਹੇ ਸਨ, ਉਸੇ ਦੌਰਾਨ ਕਰੀਬ 11.45 ਵਜੇ ਦੁਕਾਨ 'ਚ ਅੱਗ ਲੱਗ ਗਈ। ਪੁਲਸ ਅਨੁਸਾਰ ਜਦੋਂ ਤੱਕ ਜਿਤੇਂਦਰ ਅਤੇ ਉਸ ਦਾ ਪਿਤਾ ਕੁਝ ਸਮਝ ਪਾਉਂਦੇ, ਉਦੋਂ ਤੱਕ ਘਰ 'ਚ ਧੂੰਆਂ ਭਰ ਗਿਆ ਅਤੇ ਅੱਗ ਦੀਆਂ ਲਪਟਾਂ ਉੱਪਰ ਤੱਕ ਪਹੁੰਚ ਗਈ। ਬਜ਼ੁਰਗ ਨੇ ਝੁਲਸਣ ਤੋਂ ਬਾਅਦ ਹੀ ਦਮ ਤੋੜ ਦਿੱਤਾ, ਜਦੋਂ ਕਿ ਜਿਤੇਂਦਰ ਵੀ ਕਰੀਬ 80 ਫੀਸਦੀ ਤੱਕ ਝੁਲਸ ਗਿਆ। ਪੁਲਸ ਅਨੁਸਾਰ ਜਿਤੇਂਦਰ ਨੂੰ ਜ਼ਿਲ੍ਹਾ ਨਾਗਰਿਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਸ ਜਾਂਚ 'ਚ ਜੁਟੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News