ਕਰਿਆਨਾ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ
Thursday, Dec 05, 2024 - 03:07 PM (IST)

ਪਟਨਾ- ਬਿਹਾਰ ਵਿਚ ਪਟਨਾ ਜ਼ਿਲ੍ਹੇ ਦੇ ਫਤੁਹਾ ਥਾਣਾ ਖੇਤਰ ਵਿਚ ਅਪਰਾਧੀਆਂ ਨੇ ਵੀਰਵਾਰ ਦੀ ਸਵੇਰ ਨੂੰ ਇਕ ਕਰਿਆਨਾ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਅਬਦੁੱਲਾਪੁਰ ਪਿੰਡ ਵਾਸੀ ਕਰਿਆਨਾ ਦੁਕਾਨਦਾਰ ਰਾਜਕਿਸ਼ੋਰ ਸਿੰਘ (64) ਸਵੇਰੇ ਆਪਣੀ ਦੁਕਾਨ 'ਤੇ ਬੈਠੇ ਸਨ। ਇਸ ਦੌਰਾਨ ਬਾਈਕ ਸਵਾਰ ਦੋ ਬਦਮਾਸ਼ ਉੱਥੇ ਪਹੁੰਚੇ ਅਤੇ ਕਰਿਆਨਾ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।