ਪੁਲਸ ਚੌਕੀ ''ਤੇ ਸੁੱਟਿਆ ਗ੍ਰੇਨੇਡ
Thursday, Jul 19, 2018 - 01:45 AM (IST)
ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਬਾਰਾਮੂਲਾ ਜਿਲੇ ਦੇ ਸੋਪੋਰ ਸ਼ਹਿਰ 'ਚ ਅੱਤਵਾਦੀਆਂ ਨੇ ਅੱਜ ਰਾਤ ਇਕ ਪੁਲਸ ਚੌਕੀ 'ਤੇ ਗ੍ਰੇਨੇਡ ਸੁੱਟਿਆ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੋਪੋਰ 'ਚ ਵਾਟਰਗ੍ਰਾਮ ਪੁਲਸ ਚੌਕੀ 'ਤੇ ਗ੍ਰੇਨੇਡ ਸੁੱਟਿਆ। ਗ੍ਰੇਨੇਡ ਪੁਲਸ ਚੌਕੀ ਦੇ ਬਾਹਰ ਫਟਿਆ। ਉਨ੍ਹਾਂਨੇ ਦੱਸਿਆ ਕਿ ਘਟਨਾ 'ਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
