ਗ੍ਰਨੇਡ ਹਮਲੇ ''ਚ ਸ਼ਾਮਲ ਲਸ਼ਕਰ ਦੇ ਤਿੰਨ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ
Friday, Nov 08, 2024 - 04:59 PM (IST)

ਸ਼੍ਰੀਨਗਰ (ਭਾਸ਼ਾ)- ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਲਸ਼ਕਰ-ਏ-ਤੋਇਬਾ (ਐੱਲਈਟੀ) ਸੰਗਠਨ ਦੇ ਤਿੰਨ ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਐਤਵਾਰ ਨੂੰ ਲੋਕਪ੍ਰਿਯ ਪਿਸੂ ਬਜ਼ਾਰ 'ਚ ਗ੍ਰਨੇਡ ਹਮਲੇ 'ਚ ਸ਼ਾਮਲ ਸਨ, ਜਿਸ 'ਚ 12 ਲੋਕ ਜ਼ਖ਼ਮੀ ਹੋ ਗਏ ਸਨ। ਪੁਲਸ ਇੰਸਪੈਕਟਰ ਜਨਰਲ ਕਸ਼ਮੀਰ ਜ਼ੋਨ ਵੀ.ਕੇ. ਬਿਰਦੀ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੀਨਗਰ ਪੁਲਸ ਨੇ ਤਿੰਨ ਅੱਤਵਾਦੀ ਸਹਿਯੋਗੀਆਂ ਦੀ ਗ੍ਰਿਫ਼ਤਾਰੀ ਨਾਲ ਹਮਲੇ ਦਾ ਮਾਮਲਾ ਸੁਲਝਾ ਲਿਆ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਬਿਰਦੀ ਨੇ ਕਿਹਾ,''ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਉਸਮਾ ਯਾਸੀਨ ਸ਼ੇਖ, ਉਮਰ ਫੈਆਜ਼ ਸ਼ੇਖ ਅਤੇ ਅਫਨਾਨ ਮੰਸੂਰ ਸ਼ੇਖ ਵਜੋਂ ਹੋਈ ਹੈ। ਤਿੰਨੋਂ ਸ਼ਹਿਰ ਦੇ ਇਖਰਾਜਪੋਰਾ ਇਲਾਕੇ ਦੇ ਰਹਿਣ ਵਾਲੇ ਹਨ।'' ਉਨ੍ਹਾਂ ਕਿਹਾ ਕਿ ਅੱਤਵਾਦੀ ਸਹਿਯੋਗੀਆਂ ਨੇ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਭੰਗ ਕਰਨ ਦੇ ਮਕਸਦ ਨਾਲ ਪਾਕਿਸਤਾਨੀ ਮਾਲਕਾਂ ਦੇ ਇਸ਼ਾਰੇ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ,''ਤਿੰਨਾਂ ਖ਼ਿਲਾਫ਼ ਯੂ.ਏ.ਪੀ.ਏ. (ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।''
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਬਦਲੇ ਜੇਠ ਨੇ ਰੱਖੀ ਅਜਿਹੀ ਡਿਮਾਂਡ, ਫਿਰ ਪਤਨੀ ਨੇ ਖੁਦ ਨਿਭਾਈਆਂ ਰਸਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8