ਅਜੀਬ ਨੌਕਰੀ: ਬਿੱਲੀਆਂ ਨਾਲ ਖੇਡਣ ਲਈ ਮਿਲੇਗੀ ਮੋਟੀ ਤਨਖਾਹ

Sunday, Aug 12, 2018 - 12:28 AM (IST)

ਨਵੀਂ ਦਿੱਲੀ— ਜੇਕਰ ਗ੍ਰੀਸ ਘੁੰਮਣਾ ਤੁਹਾਡਾ ਸੁਪਨਾ ਹੈ ਤਾਂ ਬਿੱਲੀਆਂ ਨਾਲ ਦੋਸਤੀ ਵਧਾਓ। ਦਰਅਸਲ, ਬਿੱਲੀਆਂ ਦਾ ਸ਼ੌਕ ਰੱਖਣ ਵਾਲਿਆਂ ਲਈ ਚੰਗੀ ਖਬਰ ਹੈ। ਇਹ ਨੌਕਰੀ ਤੁਹਾਡੇ ਲਈ ਹੀ ਹੈ। ਗ੍ਰੀਸ ਦੇ ਕੈਟ ਸੈਂਚੁਰੀ ਨੂੰ ਲਿਵ-ਇਨ ਕੇਅਰਟੇਕਰ ਦੀ ਲੋੜ ਹੈ। ਇਹ ਨੌਕਰੀ ਇਕਦਮ ਵੱਖਰੀ ਹੈ। ਇਸ ਵਿਚ ਹੋਰ ਕੁਝ ਨਹੀਂ ਕਰਨਾ, ਸਗੋਂ ਸਮੁੰਦਰ ਕੰਢੇ ਵਸੇ ਆਈਲੈਂਡ 'ਤੇ ਰਹਿ ਰਹੀਆਂ 55 ਬਿੱਲੀਆਂ ਨਾਲ ਰੋਜ਼ ਖੇਡਣਾ ਹੈ। ਇਸ ਨੌਕਰੀ ਲਈ ਤੁਹਾਨੂੰ ਮੋਟੀ ਤਨਖਾਹ ਮਿਲੇਗੀ। ਆਈਲੈਂਡ 'ਤੇ ਹੀ ਬਣੇ ਆਲੀਸ਼ਾਨ ਕਾਟੇਜ ਵਿਚ ਰਹਿਣ ਅਤੇ ਖਾਣ ਦੀ ਸਹੂਲਤ ਵੀ ਮੁਫਤ ਮਿਲੇਗੀ।
ਇਹ ਕੈਟ ਸੈਂਚੁਰੀ ਏਜੀਅਨ ਸਾਗਰ ਵਿਚ ਸਥਿਤ ਇਕ ਆਈਲੈਂਡ 'ਤੇ ਵਸਿਆ ਹੈ। ਏਜੀਅਨ ਸਮੁੰਦਰ ਭੂਮੱਧ ਸਾਗਰ ਦੀ ਖਾੜੀ ਹੈ, ਜੋ ਯੂਨਾਨ ਅਤੇ ਏਨਾਟੋਲੀਅਨ ਆਈਲੈਂਡ ਵਿਚਾਲੇ ਸਥਿਤ ਹੈ। ਕੇਅਰਟੇਕਰ ਨੂੰ ਸ਼ੁਰੂਆਤ ਵਿਚ 6 ਮਹੀਨਿਆਂ ਲਈ ਵਾਲੰਟੀਅਰ ਪੀਰੀਅਡ 'ਤੇ ਰੱਖਿਆ ਜਾਵੇਗਾ। 6 ਮਹੀਨਿਆਂ ਬਾਅਦ 1,200 ਯੂ. ਐੱਸ. ਡਾਲਰ ਯਾਨੀ ਲੱਗਭਗ 82 ਹਜ਼ਾਰ ਰੁਪਏ ਮਹੀਨਾ ਮਿਲਣਗੇ। ਜਾਬ ਪ੍ਰੋਫਾਈਲ ਦੇ ਤਹਿਤ ਤੁਸੀਂ ਸਿਰਫ ਸੈਂਚੁਰੀ ਦੇ ਸੁੰਦਰ ਗਾਰਡਨ ਵਿਚ ਬਿੱਲੀਆਂ ਨਾਲ ਖੇਡਣਾ ਹੈ। ਉਨ੍ਹਾਂ ਦਾ ਖਿਆਲ ਰੱਖਣਾ ਹੈ।


Related News