ਰੋਗ ਰੋਕੂ ਸਮਰੱਥਾ ਵਧਾਉਣ 'ਚ ਮਦਦਗਾਰ ਹੈ ਅੰਗੂਰ

04/06/2020 12:53:59 AM

ਨਵੀਂ ਦਿੱਲੀ (ਇੰਟ.)— ਅੰਗੂਰ ਤਾਂ ਤੁਸੀਂ ਸਾਰੇ ਲੋਕ ਖਾਂਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਅੰਗੂਰ ਖਾਣ ਨਾਲ ਤੁਹਾਨੂੰ ਕਿੰਨਾ ਲਾਭ ਹੁੰਦਾ ਹੈ? ਛੋਟਾ ਜਿਹਾ ਦਿਸਣ ਵਾਲਾ ਇਹ ਫਲ ਰੋਗ ਰੋਕੂ ਸਮਰੱਥਾ ਵਧਾਉਣ ਤੇ ਮਾਈਗ੍ਰੇਨ ਵਰਗੀ ਗੰਭੀਰ ਸਿਰਦਰਦ ਦੀ ਸਥਿਤੀ ਵਿਚ ਵੀ ਕਾਫੀ ਫਾਇਦੇਮੰਦ ਹੋ ਸਕਦਾ ਹੈ। ਗਰਮੀਆਂ ਵਿਚ ਇਹ ਫਲ ਸਭ ਤੋਂ ਵੱਧ ਵਿਕਦਾ ਹੈ। ਇਹ ਤੁਹਾਨੂੰ ਸਿਹਤਮੰਦ ਰੱਖਣ  ਦੇ ਨਾਲ-ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਬਚਾਈ ਰੱਖਣ ਦਾ ਕੰਮ ਕਰਦਾ ਹੈ।  ਰੋਗ ਰੋਕੂ ਸਮਰੱਥਾ ਅਰਥਾਤ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ। ਇਕ ਮਜ਼ਬੂਤ ਇਮਿਊਨ ਸਿਸਟਮ ਹੋਣ ਦੇ ਕਾਰਣ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸ਼ੂਤ ਦੀ ਬਿਮਾਰੀ ਵੀ ਆਸਾਨੀ ਨਾਲ ਨਹੀਂ ਹੋਵੇਗੀ। ਦਰਅਸਲ ਅੰਗੂਰ ਵਿਚ ਵਿਟਾਮਿਨ-ਸੀ ਦੀ ਮਾਤਰਾ ਪਾਈ ਜਾਂਦੀ ਹੈ, ਜਿਹੜੀ ਕਿ ਇਮਨਿਊਟੀ ਵਧਾਉਣ ਦਾ ਗੁਣ ਵੀ ਰੱਖਦਾ ਹੈ।

ਅੱਖਾਂ ਲਈ ਵੀ ਫਾਇਦੇਮੰਦ 
ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਖਾਂ ਨੂੰ ਤੰਦਰੁਸਤ ਬਣਾਈ ਰੱਖਣ ਲਈ ਵਿਟਾਮਿਨ-ਏ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਵਿਟਾਮਿਨ-ਏ ਕਿਹੜੇ ਖਾਦ ਪਦਾਰਥਾਂ ਵਿਚ ਪਾਇਆ ਜਾਂਦਾ ਹੈ, ਸਾਨੂੰ ਇਸਦੇ ਬਾਰੇ ਵਿਚ ਵੀ ਜ਼ਰੂਰੀ ਜਾਨਣਾ ਚਾਹੀਦਾ ਹੈ। ਜੇਕਰ ਗੱਲ ਕੀਤੀ ਜਾਵੇ ਅੰਗੂਰ ਦੀ ਤਾਂ ਇਸ ਵਿਚ ਵਿਟਾਮਿਨ-ਏ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਅੱਖਾਂ ਲਈ ਲਾਭਦਾਇਕ ਹੈ। ਇਸ ਲਈ ਅੱਖਾਂ ਦੀ ਤੰਦਰੁਸਤੀ ਲਈ ਤੁਸੀਂ ਵੀ ਆਪਣੀ ਡਾਈਟ ਵਿਚ ਅੰਗੂਰ ਨੂੰ ਸ਼ਾਮਲ ਕਰ ਸਕਦੇ ਹੋ।

PunjabKesari

ਕਿਡਨੀ ਰੋਗ ਦਾ ਨਹੀਂ ਹੋਵੇਗਾ ਖਤਰਾ 
ਕਿਸੇ ਵੀ ਇਨਸਾਨ ਦੇ ਸਰੀਰ ਵਿਚ ਕਿਡਨੀ ਉਸਦੇ ਸਰੀਰ ਦੀ ਬਹੁਤ ਜ਼ਰੂਰੀ ਕਿਰਿਆ ਦਾ ਸੰਚਾਲਨ ਕਰਦੀ ਹੈ। ਹਾਲਾਂਕਿ ਇਸ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੇ ਖਾਣ-ਪੀਣ 'ਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਖਾਸ ਕਰਕੇ ਅਲਕੋਹਲ ਵਰਗੇ ਪਦਾਰਥਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਕਿਡਨੀ ਨੂੰ ਤੰਦੁਰਸਤ ਬਣਾਈ ਰੱਖਣ ਲਈ ਤੁਸੀਂ ਅੰਗੂਰ ਦਾ ਵੀ ਸਹਾਰਾ ਲੈ ਸਕਦੇ ਹੋ ਕਿਉਂਕਿ ਇਸ ਵਿਚ ਐਂਟੀ-ਆਕਸੀਡੈਂਟ ਤੇ ਐਂਟੀ-ਇਨਫਲੇਮੇਟਰੀ ਕਿਰਿਆ ਹੋਣ  ਕਾਰਣ ਕਿਡਨੀ ਨਾਲ ਜੁੜੀਆਂ ਹੋਣ ਵਾਲੀਆਂ ਕਈ  ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚੇ ਰਹਿਣ ਵਿਚ ਮਦਦ ਮਿਲ ਸਕਦੀ ਹੈ।

ਵਾਇਰਲ ਇਨਫੈਕਸ਼ਨ ਤੋਂ ਸੁਰੱਖਿਆ
ਵਾਇਰਲ ਇਨਫੈਕਸ਼ਨ ਤੋਂ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਖਾਸ ਤੌਰ 'ਤੇ ਇਨ੍ਹਾਂ ਦਿਨਾਂ ਵਿਚ ਪੂਰੇ ਵਿਸ਼ਵ ਵਿਚ ਮਹਾਮਾਰੀ ਦੇ ਰੂਪ ਵਿਚ ਫੈਲ ਚੁੱਕਾ ਕੋਵਿਡ-19 ਵੀ ਇਕ ਛੂਤਛਾਤ ਦਾ ਰੋਗ ਹੈ, ਜਿਹੜਾ ਇਕ ਤੋਂ ਦੂਜੇ ਵਿਅਕਤੀ ਤਕ ਪਹੁੰਚਦਾ ਹੈ। ਦੂਜੇ ਪਾਸੇ ਵਾਇਰਲ ਇਨਫੈਕਸ਼ਨ ਰਾਹੀਂ ਤੁਹਾਨੂੰ ਖੰਘ, ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਅੰਗੂਰ ਦਾ ਸੇਵਨ ਤੁਹਾਨੂੰ ਵਾਇਰਲ ਇਨਫੈਕਸ਼ਨ ਤੋਂ ਬਚਾਉਣ ਵਿਚ ਮਦਦ ਕਰ ਸਕਦਾ ਹੈ। ਵਿਗਿਆਨਕ ਅਧਿਐਨ ਅਨੁਸਾਰ ਅੰਗੂਰ ਵਿਚ ਐਂਟੀ ਵਾਇਰਲ ਗੁਣ ਪਾਇਆ ਜਾਂਦਾ ਹੈ, ਜਿਸਦੀ ਵਜ੍ਹਾ ਨਾਲ ਇਹ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਰੋਗਾਂ ਤੋਂ ਬਚਾਈ ਰੱਖਣ ਵਿਚ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।

PunjabKesari

ਬ੍ਰੈਸਟ ਕੈਂਸਰ ਦਾ ਖਤਰਾ ਹੋ ਜਾਵੇਗਾ ਘੱਟ
ਅੰਗੂਰ ਖਾਣਾ ਮਹਿਲਾਵਾਂ ਲਈ ਵੀ ਕਾਫੀ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਗੁਣ ਇਕ ਐਂਟੀ ਕੈਂਸਰ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਹੀ ਕਾਰਣ ਹੈ ਕਿ ਜੇਕਰ ਮਹਿਲਾਵਾਂ ਅੰਗੂਰ ਦਾ ਸੇਵਨ ਕਰਦੀਆਂ ਹਨ ਤਾਂ ਉਨ੍ਹਾਂ ਵਿਚ ਬ੍ਰੈਸਟ ਕੈਂਸਰ ਦੇ ਨਾਲ-ਨਾਲ ਪੇਟ ਦੇ ਕੈਂਸਰ ਦੇ ਜੋਖਮ ਤੋਂ ਵੀ ਬਚਣ ਵਿਚ ਮਦਦ ਮਿਲ ਸਕਦੀ ਹੈ।

ਕੋਲੈਸਟ੍ਰੋਲ ਦੇ ਸੰਤੁਲਨ ਵਿਚ ਮਦਦ
ਕੋਲੈਸਟ੍ਰੋਲ ਦੀ ਮਾਤਰਾ ਵਿਚ ਜੇਕਰ ਅਸੰਤੁਲਨ ਹੋ ਜਾਵੇ ਤਾਂ ਇਹ ਦਿਲ ਦੇ ਰੋਗਾਂ ਦਾ ਕਾਰਣ ਬਣ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਖਾਣ-ਪੀਣ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕੋਲੈਸਟ੍ਰੋਲ ਦੀ ਮਾਤਰਾ ਵਿਚ ਕਿਸੇ ਵੀ ਤਰ੍ਹਾਂ ਦਾ ਅਸੰਤੁਲਨ ਨਾ ਹੋ ਸਕੇ। ਉਥੇ ਹੀ ਅੰਗੂਰ ਦਾ ਸੇਵਨ ਤੁਹਾਨੂੰ ਕੋਲੈਸਟ੍ਰੋਲ ਦੇ ਸੰਤੁਲਨ ਵਿਚ ਕਾਫੀ ਮਦਦ ਪ੍ਰਦਾਨ ਕਰ ਸਕਦਾ ਹੈ ਕਿਉਂਕਿ ਇਸਦੇ ਸੇਵਨ ਨਾਲ ਤੁਹਾਡੇ ਸਰੀਰ ਵਿਚ ਚੰਗੇ ਕੋਲੈਸਟ੍ਰੋਲ ਦਾ ਵਾਧਾ ਹੋ ਸਕਦਾ ਹੈ, ਜਿਹੜਾ ਤੁਹਾਨੂੰ ਦਿਲ ਦੇ ਰੋਗਾਂ  ਤੋਂ ਬਚਾਈ ਰੱਖਣ ਵਿਚ ਵੀ ਬਹੁਤ ਲਾਭਦਾਇਕ ਹੈ।

PunjabKesari


Karan Kumar

Content Editor

Related News