ਪ੍ਰਸਾਦ ਬਣਾਉਂਦੇ ਸਮੇਂ ਗੈਸ ਸਿਲੰਡਰ ''ਚ ਲੱਗੀ ਅੱਗ, ਦਾਦੀ-ਪੋਤੇ ਦੀ ਮੌਤ

Monday, Apr 03, 2023 - 12:26 PM (IST)

ਪ੍ਰਸਾਦ ਬਣਾਉਂਦੇ ਸਮੇਂ ਗੈਸ ਸਿਲੰਡਰ ''ਚ ਲੱਗੀ ਅੱਗ, ਦਾਦੀ-ਪੋਤੇ ਦੀ ਮੌਤ

ਫਰੂਖਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਕਾਯਮਗੰਜ ਖੇਤਰ 'ਚ ਸੋਮਵਾਰ ਸਵੇਰੇ ਭੰਡਾਰੇ ਦਾ ਪ੍ਰਸਾਦ ਬਣਾਉਣ ਦੌਰਾਨ ਗੈਸ ਸਿਲੰਡਰ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਬਜ਼ੁਰਗ ਔਰਤ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ ਅਤੇ 12 ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਕਾਯਮਗੰਜ ਕੋਤਵਾਲੀ ਖੇਤਰ ਦੇ ਭਟਾਸਾ ਪਿੰਡ ਵਾਸੀ ਬ੍ਰਜਭਾਨ ਸਿੰਘ ਜਾਟਵ ਦੇ ਘਰ ਦੇਵੀ ਦੇ ਜਾਗਰਣ ਪ੍ਰੋਗਰਾਮ ਦਾ ਪ੍ਰਸਾਦ ਸਵੇਰੇ ਕਰੀਬ 5 ਵਜੇ ਬਣਾਇਆ ਜਾ ਰਿਹਾ ਸੀ।

ਇਸ ਦੌਰਾਨ ਅਚਾਨਕ ਗੈਸ ਸਿਲੰਡਰ 'ਚ ਅੱਗ ਲੱਗ ਗਈ। ਇਸ ਘਟਨਾ 'ਚ ਬ੍ਰਜਭਾਨ ਦੀ ਪਤਨੀ ਸ਼ਾਂਤੀ ਦੇਵੀ (65) ਅਤੇ ਉਨ੍ਹਾਂ ਦੇ ਤਿੰਨ ਸਾਲਾ ਪੋਤੇ ਆਰਿਅਨ ਦੀ ਝੁਲਸ ਕੇ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਕਰੀਬ 12 ਹੋਰ ਲੋਕ ਵੀ ਗੰਭੀਰ ਰੂਪ ਨਾਲ ਝੁਲਸ ਗਏ। ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।


author

DIsha

Content Editor

Related News