ਦੱਖਣੀ ਅਫ਼ਰੀਕਾ ''ਚ ਬਣ ਰਿਹੈ ਸਭ ਤੋਂ ਵੱਡਾ ਮੰਦਰ, PM ਮੋਦੀ ਦੇ ਸਾਹਮਣੇ ਹੋਵੇਗੀ 3D ਪ੍ਰੈਜ਼ੈਂਟੇਸ਼ਨ

Tuesday, Aug 22, 2023 - 08:10 PM (IST)

ਦੱਖਣੀ ਅਫ਼ਰੀਕਾ ''ਚ ਬਣ ਰਿਹੈ ਸਭ ਤੋਂ ਵੱਡਾ ਮੰਦਰ, PM ਮੋਦੀ ਦੇ ਸਾਹਮਣੇ ਹੋਵੇਗੀ 3D ਪ੍ਰੈਜ਼ੈਂਟੇਸ਼ਨ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਮੰਗਲਵਾਰ ਨੂੰ ਦੱਖਣੀ ਅਫ਼ਰੀਕਾ ਪਹੁੰਚੇ। ਇੱਥੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਦਾ ਇਕ ਸਮੂਹ ਉਨ੍ਹਾਂ ਨੂੰ ਜੋਹਾਨਸਬਰਗ 'ਚ ਬਣ ਰਹੇ ਸਵਾਮੀ ਨਾਰਾਇਣ ਮੰਦਰ ਦੀਆਂ 3ਡੀ ਤਸਵੀਰਾਂ ਦਿਖਾਏਗਾ। ਦੱਖਣੀ ਅਫ਼ਰੀਕਾ 'ਚ ਸਵਾਮੀ ਨਾਰਾਇਣ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ 2025 ਤੱਕ ਪੂਰਾ ਹੋ ਜਾਵੇਗਾ।

ਇਸ ਤੋਂ ਬਾਅਦ ਸ਼ਰਧਾਲੂਆਂ ਨੂੰ ਪੂਜਾ-ਪਾਠ ਲਈ ਐਂਟਰੀ ਮਿਲੇਗੀ। ਇਹ ਨਾ ਸਿਰਫ਼ ਦੱਖਣੀ ਅਫ਼ਰੀਕਾ ਵਿੱਚ ਸਗੋਂ ਦੱਖਣੀ ਗੋਲਾਰਧ ਵਿੱਚ ਵੀ ਸਭ ਤੋਂ ਵੱਡਾ ਹਿੰਦੂ ਮੰਦਰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਭਾਰਤ ਤੋਂ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਏ। ਭਾਰਤੀ ਭਾਈਚਾਰਾ ਉਨ੍ਹਾਂ ਦੇ ਸਾਹਮਣੇ ਮੰਦਰ ਦੀ 3ਡੀ ਪ੍ਰੈਜ਼ੈਂਟੇਸ਼ਨ ਦੇਵੇਗਾ।

ਇਹ ਵੀ ਪੜ੍ਹੋ : ਅਫ਼ਰੀਕਾ ਦੇ ਇਸ ਦੇਸ਼ 'ਚ ਹਮਲਾਵਰਾਂ ਵੱਲੋਂ ਕੀਤੀ ਅੰਨ੍ਹੇਵਾਹ ਗੋਲ਼ੀਬਾਰੀ 'ਚ 23 ਲੋਕਾਂ ਦੀ ਮੌਤ, 12 ਜ਼ਖ਼ਮੀ

14.5 ਏਕੜ ਜ਼ਮੀਨ 'ਤੇ ਬਣਾਇਆ ਜਾ ਰਿਹਾ ਮੰਦਰ

ਸਵਾਮੀ ਨਾਰਾਇਣ ਮੰਦਰ ਦੱਖਣੀ ਅਫ਼ਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਵਿੱਚ 14.5 ਏਕੜ ਜ਼ਮੀਨ ਵਿੱਚ ਬਣਾਇਆ ਜਾ ਰਿਹਾ ਹੈ। ਇਸ ਵਿੱਚ 34,000 ਵਰਗ ਮੀਟਰ ਦਾ ਇਕ ਕਲਚਰਲ ਸੈਂਟਰ, 3000 ਸੀਟਾਂ ਵਾਲਾ ਆਡੀਟੋਰੀਅਮ, 2000 ਸੀਟਾਂ ਦੀ ਸਮਰੱਥਾ ਵਾਲਾ ਇਕ ਬੈਂਕੁਏਟਿੰਗ ਹਾਲ, ਇਕ ਰਿਸਰਚ ਸੈਂਟਰ, ਪ੍ਰਦਰਸ਼ਨੀ, ਮਨੋਰੰਜਨ ਕੇਂਦਰ ਅਤੇ ਹੋਰ ਸਹੂਲਤਾਂ ਹਨ। ਪੀਐੱਮ ਮੋਦੀ ਦੇ ਸਵਾਗਤ ਲਈ ਬਣਾਈ ਗਈ ਸਵਾਗਤ ਸਮਿਤੀ ਦੇ ਮੈਂਬਰ ਨਰੇਸ਼ ਰਾਮਤਾਰ ਨੇ ਕਿਹਾ ਕਿ ਪੀਐੱਮ ਮੋਦੀ ਸਭ ਤੋਂ ਪਹਿਲਾਂ ਜੋਹਾਨਸਬਰਗ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਮਿਲਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੰਦਰ ਦਾ 3ਡੀ ਮਾਡਲ ਦਿਖਾਇਆ ਜਾਵੇਗਾ।

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ ਦੇਖ ਸਹਿਮ ਗਿਆ ਮਾਸੂਮ, ਇੰਝ ਛੱਡ ਜਾਵੇਗਾ, ਪਰਿਵਾਰ ਨੇ ਸੋਚਿਆ ਨਹੀਂ ਸੀ

ਪੀਐੱਮ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਦੱਖਣੀ ਅਫ਼ਰੀਕਾ ਅਤੇ ਗ੍ਰੀਸ ਦੇ 4 ਦਿਨਾ ਦੌਰੇ 'ਤੇ ਰਵਾਨਾ ਹੋਏ। ਦੱਖਣੀ ਅਫ਼ਰੀਕਾ ਵਿੱਚ ਪੀਐੱਮ ਮੋਦੀ 22 ਤੋਂ 24 ਅਗਸਤ ਤੱਕ ਜੋਹਾਨਸਬਰਗ ਵਿੱਚ 15ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਾਤਮੇਲਾ ਸਿਰਿਲ ਰਾਮਾਫੋਸਾ ਨੇ ਸੱਦਾ ਦਿੱਤਾ ਸੀ। ਕੋਵਿਡ-19 ਕਾਰਨ ਹੁਣ ਤੱਕ ਹੋਏ 3 ਸੰਮੇਲਨ ਵਰਚੁਅਲੀ ਆਯੋਜਿਤ ਕੀਤੇ ਗਏ ਸਨ। ਕੋਵਿਡ ਕਾਲ ਤੋਂ ਬਾਅਦ ਇਹ ਪਹਿਲਾ ਬ੍ਰਿਕਸ ਸੰਮੇਲਨ ਹੈ, ਜਦੋਂ ਦੇਸ਼ ਦੇ ਮੁਖੀ ਨਿੱਜੀ ਤੌਰ 'ਤੇ ਸ਼ਾਮਲ ਹੋ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News