ਲੇਹ ਦੀ ਲੋਕੇਸ਼ਨ ਚੀਨ ''ਚ ਵਿਖਾਉਣ ''ਤੇ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਚਿਤਾਵਨੀ
Thursday, Oct 22, 2020 - 01:52 PM (IST)
ਨਵੀਂ ਦਿੱਲੀ— ਭਾਰਤ ਸਰਕਾਰ ਨੇ ਦੇਸ਼ ਦਾ ਗਲਤ ਨਕਸ਼ਾ ਵਿਖਾਉਣ ਨੂੰ ਲੈ ਕੇ ਟਵਿੱਟਰ ਨੂੰ ਸਖਤ ਚਿਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਸੰਪ੍ਰਭੂਤਾ ਅਤੇ ਅਖੰਡਤਾ ਦਾ ਨਿਰਾਦਰ ਕਰਨ ਦੀ ਟਵਿੱਟਰ ਦੀ ਹਰ ਕੋਸ਼ਿਸ਼ ਨਾ-ਮਨਜ਼ੂਰ ਹੈ। ਸੂਚਨਾ ਤਕਨਾਲੋਜੀ (ਆਈ. ਟੀ.) ਮੰਤਰਾਲਾ ਦੇ ਸਕੱਤਰ ਅਜੇ ਸਾਹਨੀ ਨੇ ਇਸ ਬਾਰੇ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜੈਕ ਡੋਰਸੀ ਨੂੰ ਸਖਤ ਸ਼ਬਦਾਂ ਵਿਚ ਇਕ ਚਿੱਠੀ ਲਿਖੀ ਹੈ। ਦਰਅਸਲ ਭਾਰਤ ਸਰਕਾਰ ਨੇ ਟਵਿੱਟਰ ਵਲੋਂ ਭਾਰਤ ਦੇ ਨਕਸ਼ੇ ਨੂੰ ਗਲਤ ਤਰੀਕੇ ਨਾਲ ਦਿਖਾਉਣ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਟਵਿੱਟਰ ਨੇ 18 ਅਕਤੂਬਰ ਨੂੰ ਟਵਿੱਟਰ ਨੇ ਲੇਹ ਭੂਗੋਲਿਕ ਸਥਿਤੀ ਦੱਸਦੇ ਹੋਏ ਉਸ ਨੂੰ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੇ ਜੰਮੂ-ਕਸ਼ਮੀਰ ਦਾ ਹਿੱਸਾ ਵਿਖਾਇਆ ਸੀ।
ਸਾਹਨੀ ਨੇ ਆਪਣੀ ਚਿੱਠੀ ਵਿਚ ਟਵਿੱਟਰ ਨੂੰ ਯਾਦ ਦਿਵਾਇਆ ਕਿ ਲੇਹ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ। ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਹਿੱਸੇ ਹਨ, ਜੋ ਭਾਰਤ ਦੇ ਸੰਵਿਧਾਨ ਵਲੋਂ ਸ਼ਾਸਿਤ ਹੈ। ਸਾਹਨੀ ਨੇ ਟਵਿੱਟਰ ਨੂੰ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਸੋਸ਼ਲ ਸਾਈਟ ਨੂੰ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸਰਕਾਰ ਨੇ ਕਿਹਾ ਕਿ ਟਵਿੱਟਰ ਨੂੰ ਭਾਰਤੀ ਨਾਗਰਿਕਾਂ ਦੀ ਸੰਵੇਦਨਸ਼ੀਲਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਟਵਿੱਟਰ ਵਲੋਂ ਭਾਰਤ ਦੀ ਸੰਪ੍ਰਭੂਤਾ ਅਤੇ ਅਖੰਡਤਾ ਨਾਲ ਕੀਤਾ ਗਿਆ ਅਪਮਾਨ ਮਨਜ਼ੂਰ ਨਹੀਂ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਦਾ ਵੀ ਉਲੰਘਣ ਹੋਵੇਗਾ।