ਸਮੁੰਦਰੀ ਫੌਜ ਨੂੰ 2,960 ਕਰੋੜ ਰੁਪਏ ’ਚ ਮਿਲੇਗੀ ਮਿਜ਼ਾਈਲ ਪ੍ਰਣਾਲੀ

Thursday, Jan 16, 2025 - 06:50 PM (IST)

ਸਮੁੰਦਰੀ ਫੌਜ ਨੂੰ 2,960 ਕਰੋੜ ਰੁਪਏ ’ਚ ਮਿਲੇਗੀ ਮਿਜ਼ਾਈਲ ਪ੍ਰਣਾਲੀ

ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰਾਲਾ ਨੇ ਸਮੁੰਦਰੀ ਫੌਜ ਲਈ ਲੱਗਭਗ 2,960 ਕਰੋੜ ਰੁਪਏ ਦੀ ਲਾਗਤ ਨਾਲ ਮਧਿਅਮ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਲਈ ਭਾਰਤ ਡਾਇਨੇਮਿਕਸ ਲਿਮਟਿਡ (BDL) ਨਾਲ ਇਕ ਇਕਰਾਰਨਾਮੇ ’ਤੇ ਦਸਤਖਤ ਕੀਤੇ ਹਨ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਸਮਝੌਤੇ ’ਤੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿਚ ਰੱਖਿਆ ਮੰਤਰਾਲਾ ਅਤੇ ਬੀ. ਡੀ. ਐੱਲ. ਦੇ ਅਧਿਕਾਰੀਆਂ ਨੇ ਦਸਤਖਤ ਕੀਤੇ ਹਨ।

ਇਹ ਮਿਜ਼ਾਈਲ ਪ੍ਰਣਾਲੀ ਕਈ ਜੰਗੀ ਬੇੜਿਆਂ ’ਤੇ ਲੱਗੀ ਹੈ ਅਤੇ ਭਵਿੱਖ ਵਿਚ ਜ਼ਿਆਦਾਤਰ ਪਲੇਟਫਾਰਮਾਂ ’ਤੇ ਇਸ ਨੂੰ ਤਾਇਨਾਤ ਕਰਨ ਦੀ ਯੋਜਨਾ ਹੈ। ਇਹ ਇਕਰਾਰਨਾਮਾ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਅਤੇ ਉੱਨਤ ਫੌਜੀ ਤਕਨਾਲੋਜੀ ਨੂੰ ਸਵਦੇਸ਼ੀ ਬਣਾਉਣ ਦੇ ਯਤਨਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ।


author

cherry

Content Editor

Related News